ਆਮ ਆਦਮੀ ਕਲੀਨਿਕ ਵੱਡਾ ਅਰਾਈਂ ਮਾਜਰਾ ਵਿਖੇ ਲਗਾਏ ਬੂਟੇ

  • -ਵਾਤਾਵਰਣ ਦੀ ਰਾਖੀ, ਸਾਡੀ ਸਿਹਤ ਦੀ ਰੱਖਿਆ ਕਰਨ ਲਈ ਜ਼ਰੂਰੀ : ਸਿਵਲ ਸਰਜਨ

ਪਟਿਆਲਾ 8 ਜੂਨ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਤੋਂ ਵਾਤਾਵਰਣ ਨੂੰ ਸਾਫ਼ ਅਤੇ ਸੁੱਧ ਰੱਖਣ ਦਾ ਸੁਨੇਹਾ ਦੇਣ ਲਈ ਵਿਸ਼ਵ ਵਾਤਾਵਰਨ ਦਿਵਸ ਤਹਿਤ ਹਫ਼ਤਾ ਭਰ ਗਤੀਵਿਧੀਆਂ ਕਰਨ ਦੇ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਆਮ ਆਦਮੀ ਕਲੀਨਿਕ ਵੱਡਾ ਅਰਾਈਂ ਮਾਜਰਾ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਉਹਨਾਂ ਨਾਲ ਪ੍ਰੋਗਰਾਮ ਨੋਡਲ ਅਫ਼ਸਰ ਡਾ. ਸੁਮੀਤ ਸਿੰਘ,ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੰਜੀਵ ਕੁਮਾਰ ਅਤੇ ਅਵਤਾਰ ਸਿੰਘ, ਕਲੀਨਿਕ ਦੇ ਡਾਕਟਰ ਡਾ. ਆਸ਼ੀਮਾ ਗੋਇਲ, ਫਾਰਮੇਸੀ ਅਫ਼ਸਰ ਦਿਨੇਸ਼ ਕੁਮਾਰ, ਕਲੀਨੀਕਲ ਸਹਾਇਕ ਅੰਜੂ ਸ਼ਰਮਾ, ਹੈਲਪਰ ਇੰਦਰਜੀਤ ਕੋਰ ਵੀ ਹਾਜ਼ਰ ਸਨ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਮਿਸ਼ਨ ਲਾਈਫ਼ ਤਹਿਤ ਵਾਤਾਵਰਣ ਨੂੰ ਸਾਫ਼ ਅਤੇ ਸੁੱਧ ਰੱਖਣ ਲਈ ਆਪਣੇ ਜੀਵਨ ਦੀਆਂ ਆਦਤਾਂ ਨੂੰ ਬਦਲਣ ਤੇ ਜ਼ੋਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਨਾਲ, ਇਲਾਕਿਆਂ ਵਿਚ ਸਫ਼ਾਈ ਦੀਆਂ ਗਤੀਵਿਧੀਆਂ, ਪਾਣੀ ਦੀ ਬਰਬਾਦੀ ਤੋਂ ਬਚਣ, ਘੱਟ ਊਰਜਾ ਖ਼ਰਚ ਕਰਨ ਵਾਲੇ ਉਪਕਰਣਾਂ ਅਤੇ ਨਵਿਆਉਣ ਯੋਗ ਊਰਜਾ ਦੇ ਸਰੋਤਾਂ ਦੀ ਵਰਤੋਂ ਕਰਕੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਨਵਾਂ ਬਣਾਇਆ ਜਾ ਸਕਦਾ ਹੈ। ਡਾ. ਸੁਮੀਤ ਸਿੰਘ, ਜ਼ਿਲ੍ਹਾ ਐਪੀਡੈਮੋਲੋਜਿਸਟ ਨੇ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਮੌਸਮ ਵਿੱਚ ਤਬਦੀਲੀਆਂ ਹੁਣ ਵਧੇਰੇ ਦਿਖਾਈ ਦੇ ਰਹੀਆਂ ਹਨ, ਜਿਸ ਨਾਲ ਮੌਸਮ ਵਿੱਚ ਅਚਾਨਕ ਤਬਦੀਲੀਆਂ ਆ ਰਹੀਆਂ ਹਨ। ਜੋ ਫ਼ਸਲਾਂ ਅਤੇ ਖਾਣ ਪੀਣ ਦੇ ਉਤਪਾਦਨ ਨੂੰ ਗੰਭੀਰਤਾ ਨਾਲ ਰੁਕਾਵਟ ਪਾ ਸਕਦੀਆਂ ਹਨ, ਜੋ ਅਸਿੱਧੇ ਤੌਰ ‘ਤੇ ਲੋਕਾਂ ਦੀ ਸਿਹਤ ਸਥਿਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਆਮ ਆਦਮੀ ਕਲੀਨਿਕ ਵੱਡਾ ਅਰਾਈਂ ਮਾਜਰਾ ਦਾ ਹਾਜ਼ਰੀ ਰਜਿਸਟਰ ਚੈੱਕ ਕੀਤੀ  ਅਤੇ ਸਟਾਫ਼ ਨਾਲ ਗੱਲਬਾਤ ਕੀਤੀ।ਉਹਨਾਂ ਸਬੰਧਤ ਮੈਡੀਕਲ ਅਫ਼ਸਰ ਤੋਂ ਮਰੀਜ਼ਾਂ ਨੂੰ  ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਉਹਨਾਂ ਮੈਡੀਕਲ ਅਫ਼ਸਰ ਨੂੰ ਕਿਹਾ ਕਿ ਉਹ ਆਸ਼ਾ ਰਾਹੀ ਆਮ ਆਦਮੀ ਕਲੀਨਿਕ ਦਾ ਏਰੀਏ ਵਿੱਚ ਪ੍ਰਚਾਰ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਲੋਕ ਇਹਨਾਂ ਕਲੀਨਿਕਾਂ ਦਾ ਲਾਭ ਲੈ ਸਕਣ।