ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਵਲੋਂ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ ਸਨਮਾਨਿਤ

  • ਆਗੂਆਂ ਵਲੋਂ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ
  • ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਖਿਡਾਰੀ ਗੋਪੀ ਦਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ 21 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਵ: ਸ: ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਰਜਿ: ਮਹਿਲ ਕਲਾਂ ਵਲੋਂ ਉੱਭਰਦੇ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਅਤੇ ਫੁੱਟਬਾਲ ਦੇ ਖਿਡਾਰੀ ਗੁਰਦੀਪ ਸਿੰਘ ਗੋਪੀ ਨੂੰ ਚੇਅਰਮੈਨ ਰਾਜਾ ਰਾਹਲ ਕੈਨੇਡਾ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਐਸ.ਪੀ. ਗਮਦੂਰ ਸਿੰਘ ਚਹਿਲ ਨੇ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਿਦਆਂ ਇਸ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਐਸ.ਐਚ.ਓ.ਸੁਖਵਿੰਦਰ ਸਿੰਘ ਸਿੰਘ, ਐਸ.ਐਚ.ਓ. ਬਲਜੀਤ ਸਿੰਘ ਢਿੱਲੋਂ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਖਾਲਸਾ, ਸਰਾਭਾ ਕਲੱਬ ਦੇ ਆਗੂ ਬੇਅੰਤ ਸਿੰਘ ਮਿੱਠੂ ਨੇ ਕਿਹਾ ਕਿ ਚੇਅਰਮੈਨ ਰਾਜਾ ਰਾਹਲ ਕੈਨੇਡਾ ਨੇ ਵਿਦੇਸ਼ ਰਹਿੰਦਿਆਂ ਹੋਇਆ ਕਦੇ ਆਪਣੀ ਜਨਮ ਭੂਮੀ ਨਹੀਂ ਵਿਸਾਰਿਆ, ਉਨ੍ਹਾਂ ਹਮੇਸ਼ਾਂ ਸਮਾਜ ਸੇਵੀ ਖੇਤਰ 'ਚ ਅੱਗੇ ਹੋ ਕੇ ਆਪਣਾ ਯੋਗਦਾਨ ਦਿੱਤਾ ਹੈ। ਇੱਥੇ ਹੀ ਨਹੀਂ ਉਨ੍ਹਾਂ ਵਲੋਂ ਕੈਨੇਡਾ 'ਚ ਵੀ ਲੋੜ ਸਮੇਂ ਇਲਾਕੇ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਨਿਰੋਲ ਰੂਪ 'ਚ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਪ੍ਰਵਾਸੀ ਭਾਰਤੀਆਂ ਅਤੇ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਮਹਿਲ ਕਲਾਂ ਦੇ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਟਰੱਸਟ ਦੇ ਸਰਪ੍ਰਸਤ ਸ: ਸੁਖਦੇਵ ਸਿੰਘ ਰਾਹਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਬਦਲੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਰਾਜਾ ਰਾਹਲ ਕੈਨੇਡਾ ਵਲੋਂ ਅਲੀ ਮਹਿਲ ਕਲਾਂ ਨੂੰ 21 ਹਜ਼ਾਰ, ਗੁਰਦੀਪ ਸਿੰਘ ਗੁਰੀ ਨੂੰ 51 ਸੌ ਰੁਪਏ ਦੀ ਇਨਾਮੀ ਰਾਸ਼ੀ ਅਤੇ ਸ਼ਾਨਦਾਰ ਟਰਾਫ਼ੀ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਲੋਕਲ ਗੁ: ਪ੍ਰਬੰਧਕ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ, ਬਾਬੇ ਸ਼ਹੀਦ ਸਪੋਰਟਸ ਕਲੱਬ ਵਲੋਂ ਮੁੱਖ ਮਹਿਮਾਨ ਅਤੇ ਖਿਡਾਰੀਆਂ ਨੂੰ ਸਨਮਾਨ ਦਿੱਤੇ ਗਏ। ਇਸ ਸਮੇਂ ਰੂਬਲ ਗਿੱਲ ਕੈਨੇਡਾ, ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਕਬੱਡੀ ਕੋਚ ਸਿਮਰਾ ਮਹਿਲ ਕਲਾਂ, ਗੁਰਪ੍ਰੀਤ ਸਿੰਘ ਚੀਨਾ, ਹਰੀ ਸਿੰਘ ਕਟੈਹਰੀਆ, ਡਾ: ਮਿੱਠੂ ਮੁਹੰਮਦ, ਗੁਰਦੀਪ ਸਿੰਘ ਛੀਨੀਵਾਲ, ਆਪ ਆਗੂ ਗੁਰਦੀਪ ਸਿੰਘ ਸੋਢਾ, ਸੁਖਵਿੰਦਰ ਸਿੰਘ ਸੋਢਾ, ਚਮਕੌਰ ਸਿੰਘ ਬੈਨੀਪਾਲ, ਹਰਬੰਸ ਸਿੰਘ, ਨਰਿੰਦਰ ਸਿੰਘ ਪਾਸੀ, ਰੰਮੀ ਸੋਢਾ, ਵਰਿੰਦਰ ਸਿੰਘ ਟਿਵਾਣਾ, ਮਲਕੀਤ ਸਿੰਘ ਮੀਤਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਜੀਵਨ ਕ੍ਰਿਪਾਲ ਸਿੰਘ ਵਾਲਾ, ਸਤਨਾਮ ਸਿੰਘ ਮਹਿਲ ਕਲਾਂ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਜਗਦੀਪ ਸਿੰਘ ਗਿੱਲ, ਮੇਜਰ ਸਿੰਘ ਕਲੇਰ, ਪ੍ਰਦੀਪ ਕੌਸ਼ਲ ਆਦਿ ਹਾਜ਼ਰ ਸਨ।