ਸੁਨਾਮ ਦੇ ਪਿੰਡ ਛਾਜਲੀ ਦਾ ਜਵਾਨ ਕਾਰਗਿਲ ‘ਚ ਸ਼ਹੀਦ

  • ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਹਾਂ,ਪਰਿਵਾਰ ਨੂੰ ਦਿੱਤੀ ਜਾਵੇਗੀ ਹਰ ਸੰਭਵ ਸਹਾਇਤਾ : ਮੁੱਖ ਮੰਤਰੀ ਮਾਨ

ਸੁਨਾਮ, 4 ਅਕਤੂਬਰ : ਸੁਨਾਮ ਦੇ ਪਿੰਡ ਛਾਜਲੀ ਦਾ ਜਵਾਨ ਪਰਮਿੰਦਰ ਸਿੰਘ ਦੇਸ਼ ਦੀ ਸੇਵਾ ਕਰਦੇ ਹੋਏ ਕਾਰਗਿਲ ਵਿੱਚ ਸ਼ਹੀਦ ਹੋ ਗਿਆ ਹੈ। ਪਰਮਿੰਦਰ ਸਿੰਘ (25) ਸਿੱਖ ਰੈਜੀਮੈਂਟ 31 ਕਾਰਗਿਲ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਸੀ,ਜਿੱਥੇ ਉਹ ਸ਼ਹੀਦ ਹੋ ਗਿਆ। ਫੌਜੀ ਜਵਾਨ ਦੀ ਮੌਤ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇਹ ਪਿੰਡ ਆਉਣ ਤੋਂ ਬਾਅਦ ਸ਼ਹੀਦ ਫੌਜੀ ਦਾ ਉਸਦੇ ਜੱਦੀ ਪਿੰਡ ‘ਚ ਸਸਕਾਰ ਕੀਤਾ ਜਾਵੇਗਾ। ਫ਼ੌਜੀ ਜਵਾਨ ਸ਼ਹੀਦ ਪਰਮਿੰਦਰ ਸਿੰਘ ਦੀ ਸ਼ਹੀਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇੇ ਸ਼ੋਕ ਸੰਦੇਸ਼ ਵਿੱਚ ਲਿਖਿਆ “ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਕਾਰਗਿਲ ‘ਚ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ…ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਹਾਂ… ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ…ਇਸ ਔਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ… ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ…”