ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 'ਕੌਮੀ ਇਨਸਾਫ ਮੋਰਚੇ' 'ਚ ਵੱਡਾ ਕਾਫਲਾ ਲੈ ਕੇ ਪਹੁੰਚਾਂਗੇ : ਆਗੂ 

ਮੁੱਲਾਂਪੁਰ ਦਾਖਾ 16 ਸਤੰਬਰ( ਸਤਵਿੰਦਰ ਸਿੰਘ ਗਿੱਲ)) : ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਿਹੇ ਕੌਮੀ ਇਨਸਾਫ਼ ਮੋਰਚੇ ਦੀਆਂ ਹੱਕੀ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੇ ਸਿੰਘਾਂ ਨੂੰ ਜਲਦ ਰਿਹਾ ਕਰਵਾਉਣ, 328 ਸਰੂਪ ਚੋਰੀ ਕਰਨ ਵਾਲੇ ਸਖ਼ਤ ਕਾਰਵਾਈ ਕਰਵਾਉਣ, ਬਹਿਬਲ ਕਲਾਂ, ਬਗਰਾੜੀ, ਕੋਟਕਪੂਰਾ,ਮੌੜ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ 7 ਜਨਵਰੀ ਤੋਂ ਚੱਲ ਰਹੇ ਸੰਘਰਸ਼ ਨੂੰ ਜਲਦ ਫਤਹਿ ਕਰਨ ਲਈ ਆਗੂਆਂ ਨੇ ਵਿਚਾਰਾਂ ਕੀਤੀਆਂ। ਇਸ ਮੌਕੇ ਸਰਾਭਾ ਪੰਥਕ ਮੋਰਚੇ ਦੇ ਆਗੂ ਬਲਦੇਵ ਸਿੰਘ ਸਰਾਭਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਂਕੀਮਾਨ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾਸਟਰ ਦਰਸ਼ਨ ਸਿੰਘ ਰਕਬਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਰਾਭਾ ਪੰਥਕ ਮੋਰਚੇ ਨੇ ਲਗਾਤਾਰ 11 ਮਹੀਨੇ ਭੁੱਖ ਹੜਤਾਲ ਕਰਕੇ ਕੌਮ ਦੀਆਂ ਮੰਗਾਂ ਲਈ ਸੰਘਰਸ਼ ਕੀਤਾ ਸੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਮੋਰਚੇ ਨੂੰ ਹੋਏ ਆਦੇਸ਼ ਨੂੰ ਮੁੱਖ ਰੱਖਦਿਆਂ ਅਸੀਂ ਆਪਣਾ ਸਹਿਯੋਗ ਕੌਮੀ ਇਨਸਾਫ਼ ਮੋਰਚੇ ਨੂੰ ਦੇ ਦਿੱਤਾ ਜੋ ਕਿ ਲਗਾਤਾਰ ਚੜ੍ਹਦੀ ਕਲਾਂ ਨਾਲ ਹੱਕੀ ਮੰਗਾਂ ਲਈ ਚੱਲ ਰਿਹਾ ਹੈ। ਆਗੂਆਂ ਨੇ ਅੱਗੇ ਆਖਿਆ ਕਿ ਭਾਵੇਂ ਮੋਰਚੇ ਵਿੱਚ ਸਰਾਭਾ ਪੰਥਕ ਮੋਰਚੇ ਦੇ ਆਗੂ ਕੌਮੀ ਇਨਸਾਫ ਮੋਰਚੇ 'ਚ ਆਪਣੀ ਹਾਜਰੀ ਲਗਾਉਂਦੇ ਰਹਿੰਦੇ ਹਨ। ਹੁਣ ਅਸੀਂ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਸਰਪ੍ਰਸਤੀ ਹੇਠ ਹਰ ਮਹੀਨੇ ਦੀ 29 ਤਰੀਕ ਨੂੰ ਵੱਡਾ ਕਾਫ਼ਲਾ ਲੈ ਕੇ ਜਾਇਆ ਕਰਾਂਗੇ। ਆਗੂਆਂ ਵੱਲੋਂ ਸਰਬ ਸੰਮਤੀ ਨਾਲ ਜਥੇਦਾਰ ਅਮਰ ਸਿੰਘ ਜੜਾਹਾ ਨੂੰ ਹਵਾਰਾ ਕਮੇਟੀ ਲੁਧਿਆਣਾ ਦਾ ਕਨਵੀਨਰ ਵੀ ਚੁਣਿਆ। ਆਖ਼ਰ ਵਿੱਚ ਆਗੂਆਂ ਨੇ ਸਮੁੱਚੀ ਸਿੱਖ ਕੌਮ ਨੂੰ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੁੱਖ ਰੱਖਦਿਆਂ 18 ਸਤੰਬਰ ਮੋਰਚਾ ਸਥਾਨ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ 'ਚ ਵੱਡੇ ਕਾਫਲਿਆਂ ਦੇ ਰੂਪ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਸਰਾਭਾ ਪੰਥਕ ਮੋਰਚੇ ਦੇ ਜੁਝਾਰੂ ਆਗੂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜ਼ਾਦ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਧਾਰਿਆ।  ਇਸ ਮੌਕੇ ਮਾਸਟਰ ਆਤਮਾ ਸਿੰਘ ਚੌਂਕੀਮਾਨ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਡੋਗਰ ਸਿੰਘ ਟੂਸੇ, ਗੁਰਮੇਲ ਸਿੰਘ ਜੜਾਂਹਾ, ਸਾਬਕਾ ਸਰਪੰਚ ਸਵਰਨ ਸਿੰਘ ਜੜਾਂਹਾ, ਮੋਹਣ ਸਿੰਘ ਮੋਮਨਾਵਾਦੀ, ਬੀਬੀ ਮਨਜੀਤ ਕੌਰ ਦਾਖਾ, ਬਾਬਾ ਗੁਰਮੀਤ ਸਿੰਘ ਢੱਟ, ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ, ਗੁਰਚਰਨ ਸਿੰਘ ਇਟਲੀ ਚੌਂਕੀਮਾਨ, ਦਰਸ਼ਨ ਸਿੰਘ ਰਕਬਾ ਰੇੜੂਕੇ, ਤੇਜਾ ਸਿੰਘ ਚੌਂਕੀਮਾਨ ਬਲਦੇਵ ਸਿੰਘ ਗਿੱਲ ਸਵੱਦੀ ਕਲਾਂ, ਹਰਦੀਪ ਸਿੰਘ ਸਰਾਭਾ, ਬਾਬਾ ਦਵਿੰਦਰ ਸਿੰਘ ਭਨੋਹੜ, ਛਿੰਦਰਪਾਲ ਸਿੰਘ ਸਿੱਧਵਾਂ ਬੇਟ, ਸੁਖਪਾਲ ਸਿੰਘ ਫੱਲੇਵਾਲ, ਪਰਮਿੰਦਰ ਸਿੰਘ ਬਿੱਟੂ ਸਰਾਭਾ, ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ ਆਦਿ ਹਾਜ਼ਰ ਸਨ।