ਪਿੰਡ ਸਹਿਜੜਾ ਵਿਖੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 75 ਪ੍ਰਣਾਲੀਆਂ ਛਕਾਇਆ ਗਿਆ 

ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਸਹਿਜੜਾ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ ।ਇਸ ਮੌਕੇ ਦਸਮੇਸ਼  ਅੰਮ੍ਰਿਤ ਸੰਚਾਰ ਸੇਵਕ ਜਥਾ ਲੁਧਿਆਣਾ ਵੱਲੋਂ ਪੰਜ ਪਿਆਰੇ ਭਾਈ ਹਰਦੇਵ ਸਿੰਘ, ਭਾਈ ਪਰਕਾਸ਼ ਸਿੰਘ ,ਭਾਈ ਕਵਲਜੀਤ ਸਿੰਘ, ਭਾਈ ਇੰਦਰਪਾਲ ਸਿੰਘ ਅਤੇ ਭਾਈ ਧਰਮ ਸਿੰਘ ਦੀ ਅਗਵਾਈ ਹੇਠ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 75 ਪ੍ਰਣਾਲੀਆਂ ਨੂੰ ਛਕਾਇਆ ਗਿਆ ।ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਥਾਵਾਚਕ ਭਾਈ ਦਰਸ਼ਨ ਸਿੰਘ ਖ਼ਾਲਸਾ ,ਹੈਡ ਗਰੰਥੀ ਜਸਵੀਰ ਸਿੰਘ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ, ਖਜ਼ਾਨਚੀ ਗੁਰਚੇਤ ਸਿੰਘ ,ਸਕੱਤਰ ਨਿਯੁਕਤ ਦਰਸ਼ਨ ਸਿੰਘ ,ਸੈਕਟਰੀ ਸ਼ੇਰ ਸਿੰਘ ਨੇ ਅੰਮ੍ਰਿਤ ਪਾਨ ਕਰਨ ਵਾਲੇ ਸਿੰਘਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸੰਗਤਾਂ ਸਿੱਖੀ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸੀ।ਉਨਾਂ ਸਮੂਹ ਸੰਗਤਾਂ ਦੇ ਨੌਜਵਾਨਾਂ ਨੂੰ ਆਪਣਾ ਜੀਵਨ ਸਫ਼ਲ ਬਣਾਉਣ ਅਤੇ ਸਿੱਖੀ ਵਿਰਸੇ ਦੀ ਸਾਂਭ ਸੰਭਾਲ ਲਈ ਵਧੇਰੇ ਅੰਮ੍ਰਿਤਪਾਨ ਕਰਕੇ ਸਿੱਖੀ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੌਕੇ ਚਮਕੌਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ,ਭਾਈ ਮਨਜੀਤ ਸਿੰਘ ਖਾਲਸਾ ,ਭਾਈ ਬਲਵੰਤ ਸਿੰਘ, ਕਰਮਜੀਤ ਸਿੰਘ ਧਾਲੀਵਾਲ ,ਭੋਲਾ ਸਿੰਘ ਅਤੇ ਜਸਬੀਰ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ।