ਆਰ.ਐਸ. ਮਾਡਲ ਸਕੂਲ ਦੇ 10 ਵਿਦਿਆਰਥੀ ਪੁੱਜੇ ਅਗੇਲ ਪੜਾਅ ’ਚ

ਲੁਧਿਆਣਾ, 11 ਜਨਵਰੀ : ਅੱਜ ਆਰ. ਐਸ. ਮਾਡਲ ਸੀ. ਸੈ. ਸਕੂਲ ਸ਼ਾਸਤਰੀ ਨਗਰ ਦੇ 10 ਵਿਦਿਆਰਥੀਆਂ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਕਰਵਾਏ ਗਏ ਅੰਤਰ ਸਕੂਲ ਸੰਗੀਤ ਅਤੇ ਨ੍ਰਿਤ ਮੁਕਾਬਲੇ ਦੇ ਪਹਿਲੇ ਪੜਾਅ ਵਿੱਚੋਂ ਜਿੱਤ ਕੇ ਦੂਜੇ ਪੜਾਅ ਵਿੱਚ ਦਾਖਲ ਹੋ ਗਏ ਹਨ। ਤਿੰਨ ਭਾਗਾਂ ਵਿੱਚ ਵੰਡੀ ਗਈ ਇਸ ਪ੍ਰਤੀਯੋਗਿਤਾ ਵਿੱਚ ਆਰ.ਐਸ. ਸਕੂਲ ਦੇ 13 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਹਨਾਂ ਵਿੱਚੋਂ 10 ਵਿਦਿਆਰਥੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ 12 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ। ਸਕੂਲ ਸਿੱਖਿਆ ਨਿਰਦੇਸ਼ਕ ਮੋਹਨ ਲਾਲ ਕਾਲੜਾ, ਪ੍ਰਿੰਸੀਪਲ  ਸੁਨੀਤਾ ਦੇਵਗਣ ਅਤੇ ਮੁੱਖ ਅਧਿਆਪਕਾ ਸ਼ੁੱਭ ਲਤਾ ਨੇ ਵਿਦਿਆਰਥੀਆਂ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਅਗਲੇ ਪੜਾਅ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।