ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਰ-2 ਤਹਿਤ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ-ਡਿਪਟੀ ਕਮਿਸ਼ਨਰ

ਫ਼ਰੀਦਕੋਟ 06 ਮਾਰਚ : ਡਿਪਟੀ ਕਮਿਸ਼ਨਰ -ਕਮ-ਚੇਅਰਪਰਸਨ ਜਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਰ-2 ਤਹਿਤ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵਲੋਂ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਨਿੱਜੀ ਪਖਾਨਿਆ ਸਬੰਧੀ ਜਾਣਕਾਰੀ ਲੈਂਦਿਆ, ਉਨ੍ਹਾਂ ਆਦੇਸ਼ ਦਿੱਤੇ ਕਿ ਜੋ ਲਾਭਪਾਤਰੀ ਆਪਣਾ ਮੰਨਜੂਰ ਹੋਇਆ ਨਿੱਜੀ ਪਖਾਨਾ ਨਹੀਂ ਬਣਾ ਰਹੇ,  ਉਹਨਾਂ ਨੂੰ ਪਖਾਨਾ ਬਨਾਉਣ ਲਈ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ। ਉਹ ਆਪਣਾ ਨਿੱਜੀ ਪਖਾਨਾ ਮਿਤੀ 31/03/2024 ਤੱਕ ਬਣਾ ਲੈਣ। ਜੇਕਰ ਲਾਭਪਾਤਰੀ ਆਪਣਾ ਮੰਨਜੂਰ ਹੋਇਆ ਨਿੱਜੀ ਪਖਾਨਾ ਨਹੀਂ ਬਣਾਉਂਦੇ ਤਾਂ ਇਹ ਫੰਡ ਵਾਪਿਸ ਚਲੇ ਜਾਣਗੇ ਜਾਂ ਦੂਜੇ ਜਿਲ੍ਹਿਆਂ ਨੂੰ ਟਰਾਂਸਫਰ ਕਰ ਦਿੱਤੇ ਜਾਣਗੇ । ਇਸ ਤੋਂ ਇਲਾਵਾ ਜਿਹੜੇ ਪਿੰਡਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸ ਮੰਨਜੂਰ ਹੋਏ ਹਨ। ਉਹ ਪੰਚਾਇਤਾਂ ਆਪਣਾ ਬਣਦਾ ਹਿੱਸ ਜਮ੍ਹਾਂ ਕਰਵਾਕੇ ਆਪਣੇ ਰਹਿੰਦੇ ਕੰਮਾਂ ਨੂੰ ਜਲਦੀ ਸ਼ੁਰੂ ਕਰਵਾਉਣ । ਪਿੰਡਾਂ ਵਿੱਚ ਬਣ ਰਹੇ ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰੋਜੈਕਟਾ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਅਤੇ ਇਹਨਾਂ ਕੰਮਾਂ ਨੂੰ ਵੀ ਜਲਦੀ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।