ਜ਼ਿਲ੍ਹਾ ਫਾਜ਼ਿਲਕਾ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਅੰਦਰ ਲਗਾਏ ਗਏ ਰੈਵੀਨਿਉ ਕੈਂਪ

  • 700 ਤੋਂ ਵਧੇਰੇ ਲੋਕਾਂ ਨੇ ਲਿਆ ਕੈਂਪਾਂ ਦਾ ਲਾਹਾ, ਮੌਕੇ *ਤੇ ਬਣਾਏ ਗਏ ਸਰਟੀਫਿਕੇਟ

ਫਾਜ਼ਿਲਕਾ, 21 ਦਸੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਮਾਲ ਮਹਿਕਮੇ ਨਾਲ ਸਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲੇਹ ਅੰਦਰ ਰੈਵੀਨਿਓ ਕੈਂਪ ਲਗਾਏ ਗਏ। ਜ਼ਿਲੇਹ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਖੇ ਲਗਾਏ ਗਏ ਕੈਪਾਂ ਵਿਚ 700 ਤੋਂ ਵਧੇਰੇ ਲੋਕਾਂ ਨੇ ਲਾਹਾ ਲਿਆ ਅਤੇ ਮੌਕੇ *ਤੇ ਸਰਟੀਫਿਕੇਟ ਬਣਵਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਤਹਿਸੀਲ ਫਾਜ਼ਿਲਕਾ ਵਿਖੇ 43 ਵਸਨੀਕਾਂ ਦੇ ਇੰਤਕਾਲ, 40 ਲੋਕਾਂ ਦੇ ਸਰਟੀਫਿਕੇਟ, 4 ਆੜ ਰਹਿਣ/ਫੱਕ ਆੜ ਰਹਿਣ, 12 ਨਕਲਾਂ ਅਤੇ 29 ਫੁੱਟਕਲ ਰੋਪਰਟਾ ਬਣਾਈਆਂ ਗਈਅਂ। ਇਸੇ ਤਰ੍ਹਾਂ ਅਬੋਹਰ ਤਹਿਸੀਲ ਵਿਖੇ 67 ਇੰਤਕਾਲ, 66 ਸਰਟੀਫਿਕੇਟ, 05 ਆੜ ਰਹਿਣ, 16 ਨਕਲਾਂ, 2 ਭਾਰ ਰਹਿਤ ਅਤੇ 29 ਫੁੱਟਕਲ ਰਿਪੋਰਟਾਂ ਮੁਹੱਈਆ ਕਰਵਾਇਆਂ ਗਈਆਂ। ਜਲਾਲਾਬਾਦ ਤਹਿਸੀਲ ਵਿਖੇ 32 ਇੰਤਕਾਲ, 10 ਸਰਟੀਫਿਕੇਟ, 16 ਆੜ ਰਹਿਣ, 18 ਨਕਲਾਂ, 5 ਭਾਰ ਰਹਿਤ ਅਤੇ 35 ਫੁੱਟਕਲ ਰਿਪੋਰਟਾਂ ਬਣਾਈਆਂ ਗਈਆਂ। ਇਸੇ ਤਰ੍ਹਾਂ ਸਬ ਤਹਿਸੀਲ ਅਰਨੀਵਾਲਾ ਸ਼ੇਖ ਸੁਭਾਨ ਵਿਖੇ 33 ਇੰਤਕਾਲ, 6 ਸਰਟੀਫਿਕੇਟ, 1 ਆੜ ਰਹਿਣ, 9 ਨਕਲਾਂ, 2 ਭਾਰ ਰਹਿਤ ਅਤੇ 5 ਫੁੱਟਕਲ ਰਿਪੋਰਟਾਂ, ਖੂਈਆਂ ਸਰਵਰ ਸਬ ਤਹਿਸੀਲ ਵਿਖੇ 12ਇੰਤਕਾਲ, 6 ਆੜ ਰਹਿਣ, 17 ਨਕਲਾਂ, 11 ਭਾਰ ਰਹਿਤ ਅਤੇ 15 ਫੁੱਟਕਲ ਰਿਪੋਰਟਾਂ ਅਤੇ ਸਬ ਤਹਿਸੀਲ ਸੀਤੋ ਗੁਨੌ ਵਿਖੇ 13 ਇੰਤਕਾਲ, 8 ਸਰਟੀਫਿਕੇਟ, 6 ਆੜ ਰਹਿਣ, 20 ਨਕਲਾਂ, 3 ਭਾਰ ਰਹਿਤ ਸਰਟੀਫਿਕੇਟ ਬਣਾਏ ਗਏ।