ਡਿਊਟੀ ਤੋਂ ਪਰਤ ਥਾਣੇਦਾਰ ਦੀ ਧੁੰਦ ਕਾਰਨ ਛੱਪੜ ਡਿੱਗੀ ਕਾਰ, ਮੌਤ

ਮੁਹਾਲੀ, 14 ਜਨਵਰੀ : ਮੁਹਾਲੀ ਦੇ ਹੰਡੇਸਰਾ ਲਾਲੜੂ ‘ਚ ਸਵੇਰੇ ਸੰਘਣੀ ਧੁੰਦ ਕਾਰਨ ਡਿਊਟੀ ਤੋਂ ਘਰ ਪਰਤਦੇ ਸਮੇਂ ਏਐਸਆਈ ਗੁਰਮੀਤ ਸਿੰਘ ਦੀ ਕਾਰ ਸਮੇਤ ਛੱਪੜ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਏਐਸਆਈ ਦੀ ਪਛਾਣ ਗੁਰਮੀਤ ਸਿੰਘ ਵਾਸੀ ਰਾਣੀਮਾਜਰਾ ਵਜੋਂ ਹੋਈ ਹੈ। ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਲਾਲੜੂ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਗੁਰਮੀਤ ਸਿੰਘ ਡਿਊਟੀ ਤੋਂ ਬਾਅਦ ਘਰ ਪਰਤ ਰਿਹਾ ਸੀ। ਪਰ ਧੁੰਦ ਕਾਰਨ ਸਵਿਫਟ ਕਾਰ ਰਸਤੇ ਵਿੱਚ ਪੈਂਦੇ ਇੱਕ ਪਿੰਡ ਵਿੱਚ ਛੱਪੜ ਵਿੱਚ ਜਾ ਡਿੱਗੀ। ਸਥਾਨਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਪਾਣੀ ਵਿਚ ਜ਼ਿਆਦਾ ਸਮਾਂ ਰਹਿਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।