ਗਣਤੰਤਰ ਦਿਵਸ ਰਾਏਕੋਟ ਵਿਖੇ ਧੂਮ ਧਾਮ ਨਾਲ ਮਨਾਇਆ 

ਰਾਏਕੋਟ, 27 ਜਨਵਰੀ (ਰਘਵੀਰ ਸਿੰਘ ਜੱਗਾ) : ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ ਗਿਆ। ਸਥਾਨਕ ਆਨਾਜ ਮੰਡੀ ਵਿੱਚ ਕਰਵਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਵਲੋਂ ਨਿਭਾਈ ਗਈ। ਜਿਸ ਉਪਰੰਤ ਐਸ.ਡੀ.ਐਮ ਕੋਹਲੀ ਵੱਲੋਂ ਡੀ.ਐਸ.ਪੀ  ਰਛਪਾਲ ਸਿੰਘ ਢੀਂਡਸਾ ਨਾਲ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਪੰਜਾਬ ਪੁਲਿਸ ਸਮੇਤ ਐਨ.ਸੀ.ਸੀ ਯੂਨਿਟਾਂ ਅਤੇ ਵੱਖ ਵੱਖ ਸਕੂਲਾਂ ਦੀਆਂ ਮਾਰਚ ਪਾਸਟ ਟੀਮਾਂ ਤੋਂ ਸਲਾਮੀ ਲਈ ਗਈ।  ਇਸ ਮੌਕੇ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੇਸ਼ ਦੇ 73ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਇਲਾਕੇ ’ਚ ਕਰਵਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਖੇਤਰਾਂ ’ਚ ਵਧੀਆ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ ਵੱਲੋਂ ਸਨਮਾਨ ਨਿਸ਼ਾਨੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਬਾਵਾ, ਪਰਮਿੰਦਰ ਸਿੰਘ ਰੱਤੋਵਾਲ, ਤਹਿਸੀਲਦਾਰ ਜਗਸੀਰ ਸਿੰਘ ਸਰਾਂ, ਡੀਐਸਪੀ ਰਛਪਾਲ ਸਿੰਘ ਢੀਂਡਸਾ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਥਾਣਾ ਸਿਟੀ ਇੰਚਾਰਜ ਹੀਰਾ ਸਿੰਘ ਸੰਧੂ, ਐਸ.ਐਮ.ਓ ਰਾਏਕੋਟ ਡਾ. ਅਲਕਾ ਮਿੱਤਲ, ਪਾਵਰਕਾਮ ਐਸਡੀਓ ਕੁਲਦੀਪ ਕੁਮਾਰ, ਮੈਡਮ ਰਵਿੰਦਰਪਾਲ ਕੌਰ (ਸੀ.ਡੀ.ਪੀ.ਓ ਸੁਧਾਰ), ਮੈਡਮ ਸੁਰਿੰਦਰ ਕੌਰ ਗਿੱਲ,  ਸਟੈਨੋ ਜਤਿੰਦਰ ਸਿੰਘ, ਦਵਿੰਦਰ ਸਿੰਘ, ਜਗਸੀਰ ਸਿੰਘ, ਰਾਜੂ ਢੀਂਗੀਆ, ਸਰਬਜੀਤ ਸਿੰਘ ਬੋਪਾਰਾਏ, ਮਾਸਟਰ ਪੀਪੀ ਸਿੰਘ ਦਿਲਗੀਰ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ।