ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵੱਲੋਂ ਧਾਰਮਿਕ ਸਮਾਗਮ ਕਰਵਾਇਆ।

ਮਹਿਲ ਕਲਾਂ, 3 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵਲੋਂ ਨਵੇਂ ਵਰ੍ਹੇ 2023 ਦੀ ਆਮਦ 'ਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਦੁਕਾਨਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗਗਨਦੀਪ ਸਿੰਘ ਸਰਾਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਲੋਕਲ ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੱਚੀ ਸੁੱਚੀ ਕਿਰਤ ਕਰ ਕੇ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਸਰਪੰਚ ਬਲੌਰ ਸਿੰਘ ਤੋਤੀ ਨੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਬੱਸ ਸਟੈਂਡ ਮਹਿਲ ਕਲਾਂ ਦਾ ਨਾਂਅ ਛੇਂਵੀ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ। ਜਿਸ ਵਜੋਂ ਗੁਰਦੁਆਰਾ ਪ੍ਰਬੰਧਕ ਕਮੇਟੀ,ਦੁਕਾਨਦਾਰ ਯੂਨੀਅਨ ਤੇ ਨਗਰ ਨਿਵਾਸੀਆਂ ਵੱਲੋਂ ਸਰਪੰਚ ਬਲੌਰ ਸਿੰਘ ਤੋਤੀ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਸਮੇਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਰੂਬਲ ਗਿੱਲ ਕੈਨੇਡਾ, ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਡੀ.ਐਸ.ਪੀ. ਗਮਦੂਰ ਸਿੰਘ ਚਹਿਲ, ਇੰਸਪੈਕਟਰ ਕਮਲਜੀਤ ਸਿੰਘ ਗਿੱਲ , ਬੀ.ਕੇ.ਯੂ.ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਮੰਗਤ ਸਿੰਘ ਸਿੱਧੂ, ਪ੍ਰਧਾਨ ਬੇਅੰਤ ਸਿੰਘ ਮਿੱਠੂ, ਗੁਰਦੀਪ ਸਿੰਘ ਸੋਢਾ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਲਾਜਪਤ ਰਾਏ ਬਾਂਸਲ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਅਣਖੀ, ਆੜ੍ਹਤੀਆ ਗੁਰੀ ਔਲਖ਼, ਚੇਅਰਮੈਨ ਜਗਸੀਰ ਸਿੰਘ ਖ਼ਾਲਸਾ, ਗੁਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸਹਿਜੜਾ, ਹਰਮਨਜੀਤ ਸਿੰਘ ਕੁਤਬਾ, ਪ੍ਰੇਮ ਕੁਮਾਰ ਪਾਸੀ, ਹਰਦੀਪ ਸਿੰਘ ਬੀਹਲਾ,  ਜਗਜੀਤ ਸਿੰਘ ਮਾਹਲ, ਮਨਦੀਪ ਕੌਸ਼ਲ, ਅਵਤਾਰ ਸਿੰਘ ਬਾਵਾ ਟੇਲਰ, ਬਲਜੀਤ ਸਿੰਘ ਸਟੂਡੀਓ,ਡਾ ਪਰਮਿੰਦਰ ਸਿੰਘ ਹਮੀਦੀ, ਜਗਦੀਸ਼ ਸਿੰਘ ਪੰਨੂ,ਡਾ ਮਿੱਠੂ ਮੁਹੰਮਦ,ਟਿੱਕਾ ਸਿੰਘ ਪੰਡੋਰੀ, ਪੰਕਜ ਬਾਂਸਲ ਆਦਿ ਹਾਜ਼ਰ ਸਨ।