ਭਾਸ਼ਾ ਵਿਭਾਗ ਵੱਲੋਂ ਅਸ਼ੋਕਾ ਸਕੂਲ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

ਫ਼ਤਹਿਗੜ੍ਹ ਸਾਹਿਬ, 08 ਅਗਸਤ : ਭਾਸ਼ਾ ਵਿਭਾਗ ਵੱਲੋਂ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੀਸਸ ਸੇਵੀਅਰਜ਼ ਸਕੂਲ, ਗੋਬਿੰਦਗੜ੍ਹ ਪਬਲਿਕ ਸਕੂਲ, ਗਰੀਨ ਫੀਲਡਜ਼ ਸਕੂਲ ਸਰਹਿੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਸੀ ਪਠਾਣਾ, ਸਰਕਾਰੀ ਕੰਨਿਆ ਸੀ. ਸੈ ਸਕੂਲ ਮੰਡੀ ਗੋਬਿੰਦਗੜ੍ਹ, ਸਰਕਾਰੀ ਮਿਡਲ ਸਕੂਲ ਆਦਮਪੁਰ,ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀ. ਸੈ.ਸਕੂਲ, ਅਸ਼ੋਕਾ ਪਬਲਿਕ ਸਕੂਲ ਸਰਹਿੰਦ, ਸਰਕਾਰੀ ਸੀ.ਸੈ.ਸਕੂਲ ਮੂਲੇਪੁਰ, ਅਸ਼ੋਕਾ ਸੀ. ਸੈ. ਸਕੂਲ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਕਵਿਤਾ ਗਾਇਨ ਮੁਕਾਬਲੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਿਅੰਕਾ ਰਾਣੀ ਪਹਿਲੇ, ਅਸ਼ੋਕਾ ਪਬਲਿਕ ਸਕੂਲ ਦਾ ਤਰਨਜੋਤ ਸਿੰਘ ਦੂਜੇ ਅਤੇ ਗੋਬਿੰਦਗੜ੍ਹ ਪਬਲਿਕ ਸਕੂਲ ਦੀ ਵਿਦਿਆਰਥਣ ਰਸ਼ਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੀ।  ਲੇਖ ਸਿਰਜਣ ਮੁਕਾਬਲੇ ਵਿੱਚ ਪਹਿਲਾ ਇਨਾਮ ਰਜਮੀਤ ਕੌਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਸੀ ਪਠਾਣਾ ਦੂਜਾ ਇਨਾਮ ਸੋਨੀ ਸਰਕਾਰੀ ਕੰ.ਸੀ.ਸੈ.ਸਕੂਲ ਮੰਡੀ ਗੋਬਿੰਦਗੜ੍ਹ ਅਤੇ ਤੀਜਾ ਇਨਾਮ ਹਰਸ਼ਪ੍ਰੀਤ ਕੌਰ ਸਰਕਾਰੀ ਸੀ. ਸੈ.ਸਕੂਲ ਕੋਟਲਾ ਬਜਵਾੜਾ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ। ਕਵਿਤਾ ਸਿਰਜਣ ਮੁਕਾਬਲੇ ਵਿੱਚ  ਪਹਿਲਾ ਇਨਾਮ ਹਰਸਿਮਰਤ ਕੌਰ ਸਰਕਾਰੀ ਸੀ.ਸੈ.ਸਕੂਲ ਮੂਲੇਪੁਰ,  ਦੂਜਾ ਇਨਾਮ ਸੈਫਰਨਜੋਤ ਜੀਸਸ ਸੇਵੀਅਰ ਸਕੂਲ ਸਰਹਿੰਦ ਅਤੇ ਤੀਜਾ ਇਨਾਮ ਖੁਸ਼ੀ ਸਰਕਾਰੀ ਕੰਨਿਆ ਸੀ. ਸੈ ਸਕੂਲ ਮੰਡੀ ਗੋਬਿੰਦਗੜ੍ਹ ਦੇ  ਵਿਦਿਆਰਥੀਆਂ ਨੇ ਹਾਸਿਲ ਕੀਤਾ।  ਕਹਾਣੀ ਸਿਰਜਣ ਮੁਕਾਬਲੇ ਵਿੱਚ ਪਹਿਲਾ ਇਨਾਮ ਅਰਸ਼ਦੀਪ ਕੌਰ ਸਰਕਾਰੀ ਸੀ. ਸੈ ਸਕੂਲ ਕੋਟਲਾ ਬਜਵਾੜਾ, ਦੂਜਾ ਇਨਾਮ ਗੁਰਨਾਜ਼ ਕੌਰ ਸਰਕਾਰੀ ਮਿਡਲ ਸਮਾਰਟ ਸਕੂਲ ਆਦਮਪੁਰ ਅਤੇ ਤੀਜਾ ਇਨਾਮ ਸਿਮਰਨਦੀਪ ਕੌਰ ਸਰਕਾਰੀ ਸੀ.ਸੈ.ਸਕੂਲ ਮੂਲੇਪੁਰ ਨੇ ਪ੍ਰਾਪਤ ਕੀਤਾ। ਇਸ ਮੌਕੇ ਉੱਘੇ ਨਾਟਕਕਾਰ ਕੁਲਦੀਪ ਸਿੰਘ ਦੀਪ ਨੇ ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਇਸ ਮੁਕਾਬਲੇ ਦੀ ਜੱਜਮੈਂਟ ਸ੍ਰੀ ਅਸ਼ੋਕ ਕੁਮਾਰ ਸੰਗੀਤ ਲੈਕਚਰਾਰ ਅਤੇ ਸਰਦਾਰ ਤੇਜਪਾਲ ਸਿੰਘ ਪੰਜਾਬੀ ਲੈਕਚਰਾਰ ਸਰਕਾਰੀ ਕੰਨਿਆ ਸੀ. ਸੈ ਸਮਾਰਟ ਸਕੂਲ ਮੰਡੀ ਗੋਬਿੰਦਗੜ੍ਹ ਵੱਲੋ ਕੀਤੀ ਗਈ। ਮੁਕਾਬਲੇ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸਰਦਾਰ ਜਗਜੀਤ ਸਿੰਘ ਜੀ ਨੇ ਆਏ ਅਧਿਆਪਕਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਮਹਿਕਮੇ ਦੀਆਂ ਗਤੀ ਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ।