ਪੰਜਾਬ 'ਚ ਹੁਣ ਅਧਿਆਪਕ ਮਨਪਸੰਦ ਸਟੇਸ਼ਨ ਦੀ ਕਰ ਸਕਣਗੇ ਚੋਣ, ਵਿਭਾਗ ਨੇ ਅਰਜ਼ੀਆਂ ਮੰਗੀਆਂ 

ਮੋਹਾਲੀ, 17 ਮਈ : ਪੰਜਾਬ ਸਿਖਿਆ ਵਿਭਾਗ ਨੇ ਅਧਿਆਪਕਾਂ ਨੂੰ ਤਰਜੀਹੀ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤਕ ਹੀ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਜ਼ਿਲ੍ਹੇ ਵਿਚ ਸਿਰਫ਼ ਖ਼ਾਲੀ ਸਟੇਸ਼ਨ ਨੂੰ ਹੀ ਅਪਣੇ ਵਿਕਲਪ ਵਜੋਂ ਚੁਣ ਸਕਦੇ ਹਨ। ਪੰਜਾਬ ਸਿਖਿਆ ਵਿਭਾਗ ਨੇ ਦਸਿਆ ਕਿ ਅਧਿਆਪਕ ਪੰਜਾਬ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਟ੍ਰਾਂਸਫ਼ਰ ਵਿਚ ਸਟੇਸ਼ਨ ਚੋਣ ਲਿੰਕ ਦੇਖਣਗੇ। ਜ਼ਿਲ੍ਹੇ ਵਿਚ ਖ਼ਾਲੀ ਪਏ ਸਟੇਸ਼ਨਾਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ ਸਸੳਪੁਨਜੳਬ.ੋਰਗ 'ਤੇ ਉਪਲਬਧ ਹੈ। ਜਿਹੜੇ ਅਧਿਆਪਕ ਅਤੇ ਕਰਮਚਾਰੀ ਤਬਾਦਲੇ ਵਿਚ ਸਫ਼ਲ ਹੋਣਗੇ, ਉਨ੍ਹਾਂ ਲਈ ਨਵੇਂ ਸਟੇਸ਼ਨ 'ਤੇ ਜੁਆਇਨ ਕਰਨਾ ਲਾਜ਼ਮੀ ਹੋਵੇਗਾ। ਇਕ ਵਾਰ ਤਬਾਦਲਾ ਹੋਣ ਤੋਂ ਬਾਅਦ, ਇਸ ਨੂੰ ਕਿਸੇ ਵੀ ਹਾਲਤ ਵਿਚ ਰੱਦ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿਖਿਆ ਵਿਭਾਗ ਨੇ ਕਿਹਾ ਹੈ ਕਿ ਜੇਕਰ ਕਿਸੇ ਅਧਿਆਪਕ, ਕੰਪਿਊਟਰ ਫ਼ੈਕਲਟੀ, ਕਰਮਚਾਰੀ ਨੂੰ ਬਦਲੀ ਲਈ ਔਨਲਾਈਨ ਸਟੇਸ਼ਨ ਚੋਣ ਵਿਚ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਜ਼ਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਦੇ ਫ਼ੋਨ ਨੰਬਰਾਂ ਦੀ ਸੂਚੀ ੲਪੁਨਜੳਬਸਚਹੋੋਲ ਪੋਰਟਲ 'ਤੇ ਉਪਲਬਧ ਹੈ।