ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦੇਵੇਗੀ : ਡਾ.ਬਲਜੀਤ ਕੌਰ

  • ਕੈਬਨਿਟ ਮੰਤਰੀ ਨੇ ਮਲੋਟ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੰਡੇ 3 ਕਰੋੜ 29 ਲੱਖ ਰੁਪਏ

ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ : ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦੇਵੇਗੀ ਅਤੇ ਪਿੰਡਾਂ ਦੇ ਸਮੁੱਚੇ ਵਿਕਾਸ ਦਾ ਕੰਮ ਕਰਵਾਉਣ ਵਾਲੇ ਵਿਅਕਤੀਆਂ ਅਤੇ ਪੰਚਾਇਤਾਂ ਨੂੰ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ, ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨੇ  ਵਿਧਾਨ ਸਭਾ ਹਲਕਾ ਮਲੋਟ ਵਿੱਚ ਪੈਂਦੇ ਪਿੰੰਡ ਖੂੰਨਣ ਕਲਾਂ ਵਿਖੇ ਤਕਰੀਬਨ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਟਾਂ ਤਕਸੀਮ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦਾ ਲਾਭ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਪਿੰਡ ਖੂੰਨਣ ਕਲਾਂ ਲਈ 51 ਲੱਖ ਰੁਪਏ, ਪਿੰਡ ਤਾਮਕੋਟ ਲਈ 55 ਲੱਖ 50 ਹਜ਼ਾਰ ਰੁਪਏ, ਪਿੰਡ ਲੱਕੜਵਾਲਾ ਲਈ 46 ਲੱਖ 46 ਹਜ਼ਾਰ ਰੁਪਏ, ਧਿਗਾਣਾ ਲਈ 33.50 ਲੱਖ ਰੁਪਏ, ਸੋਥਾ ਲਈ 23 ਲੱਖ ਰੁਪਏ, ਚੱਕ ਦੂਹੇਵਾਲਾ ਪਿੰਡ ਲਈ 19.50 ਲੱਖ ਰੁ., ਸ਼ੇਰਗੜ੍ਹ ਗਿਆਨ ਸਿੰਘ ਵਾਲਾ ਲਈ 18.60 ਲੱਖ ਰੁਪਏ, ਲਖਮੀਰੇਆਣਾ ਲਈ 18.26 ਲੱਖ ਰੁ., ਖਾਨੇ ਕੀ ਢਾਬ ਲਈ 17 ਲੱਖ ਰੁਪਏ, ਔਲਖ ਪਿੰਡ ਲਈ 16 ਲੱਖ ਰੁਪਏ, ਤਰਖਾਣਵਾਲਾ ਪਿੰਡ ਲਈ 15.40 ਲੱਖ ਰੁਪਏ, ਉੜਾਂਗ ਪਿੰਡ ਲਈ 6 ਲੱਖ ਰੁਪਏ,ਰਾਮ ਨਗਰ ਖਜ਼ਾਨ ਲਈ 4.25 ਲੱਖ ਰੁਪਏ ਅਤੇ ਪਿੰਡ ਬਾਮ ਪਿੰਡ ਲਈ 4.50 ਲੱਖ ਰੁਪਏ ਵੱਖ-ਵੱਖ ਵਿਕਾਸ ਕੰਮਾਂ ਲਈ ਦਿੱਤੇ। ਆਪਣੇ ਇਸ ਦੌਰੇ ਦੌਰਾਨ ਉਹਨਾਂ ਪਿੰਡ ਮਦਰੱਸਾ ਦੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆਂ ਕਰਵਾਉਣ ਲਈ ਆਰ.ਓ. ਸਿਸਟਮ ਦੇ ਨਵੀਨੀਕਰਨ ਦਾ ਉਦਘਾਟਨ ਵੀ ਕੀਤਾ ਜੋ ਇੰਡੀਅਨ ਬੈਂਕ ਦੇ ਸਹਿਯੋਗ ਨਾਲ ਮੁੜ ਸੁ਼ਰੂ ਕੀਤਾ ਗਿਆ ਹੈ ਅਤੇ ਪਿੰਡ ਮਦਰੱਸਾ ਦੇ ਆਂਗਣਵਾੜੀ ਸੈਂਟਰ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਸਨ ਬਰਾੜ ਜਿ਼ਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਬਲਾਕ ਪ੍ਰਧਾਨ ਸਿਮਰਜੀਤ ਸਿੰਘ,ਡਿਪਟੀ ਜਨਰਲ ਮੈਨੇਜਰ ਆਰ.ਕੇ. ਜੋਸ਼ੀ, ਜੋਨਲ ਮੈਨੇਜਰ ਅੰਮ੍ਰਿਤਸਰ ਅਨਿਲ ਕੁਮਾਰ ਇੰਡੀਅਨ ਬੈਂਕ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸਰਾਂ, ਅੰਗਰੇਜ਼ ਸਿੰਘ, ਸੁਖਦੀਪ ਸਿੰਘ ਅਤੇ ਮਹਾਵੀਰ ਸਿੰਘ ਮਦਰੱਸਾ ਵੀ ਮੌਜੂਦ ਸਨ।