ਮਨੀਪੁਰ ’ਚ ਔਰਤਾਂ ਦੀ ਰੋਲੀ ਇੱਜ਼ਤ ਖਿਲਾਫ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

  • ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਆਗੂਆਂ ਨੇ ਕੀਤੀ ਜ਼ੋਰਦਾਰ ਮੰਗ

ਮੁੱਲਾਂਪੁਰ ਦਾਖਾ 01 ਅਗਸਤ (ਸਤਵਿੰਦਰ ਸਿੰਘ ਗਿੱਲ) : ਪਿਛਲੇ ਦਿਨੀਂ ਦੇਸ਼ ਦੇ ਮਣੀਪੁਰ ਸੂਬੇ ਅੰਦਰ ਇੱਕ ਜਾਤੀਅਧਾਰਤ ਔਰਤਾਂ ਨੂੰ ਨਿਰਵਸਤਰ ਕਰਕੇ ਉਨ੍ਹਾਂ ਦਾ ਜਲੂਸ ਕੱਢਣ ਦੀ ਘਟਨਾਂ ਨੇ ਦੇਸ਼ ਦੇ ਹਰ ਇਨਸਾਫ ਪਸੰਦ ਨਾਗਰਿਕ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਸ ਘਿਨੌਣੀ ਘਟਨਾਂ ਮੱਦੇਨਜ਼ਰ ਦੇਸ਼ ਦੀ ਹਕੂਮਤ ਖਿਲਾਫ ਅੱਜ ਡਾ. ਬੀ.ਆਰ ਅੰਬਡੇਕਰ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਹੋਰਨਾਂ ਭਰਾਤਰੀਆਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ  ਕੈਂਡਲ ਤੇ ਰੋਸ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਦੇ ਮੁੱਖ ਵਿੱਚ ਨੌਜਵਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕਰਦਿਆ ਮਨੀਪੁਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਰਾਕੇਸ ਚੌਧਰੀ, ਹਰਦਿਆਲ ਸਿੰਘ ਚੋਪੜਾ, ਮਲਕੀਤ ਸਿੰਘ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਜੁਲਾਈ ਦੇ ਅੱਧ ਵਿੱਚ ਜਦੋਂ ਦੋ ਕੁੱਕੀ ਔਰਤਾਂ ਦਾ ਨਗਨ ਵੀਡੀਓ ਵਾਇਰਲ ਹੋਇਆ ਤਾਂ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ। ਮਨੀਪੁਰ ਤਾਂ 3 ਮਈ ਤੋਂ ਹੀ ਸੜ ਰਿਹਾ ਸੀ। ਡੇਢ ਸੈਂਕੜੇ ਤੋਂ ਵੱਧ ਵਿਅਕਤੀ ਜਾਨਾਂ ਗਵਾ ਚੁੱਕੇ ਸਨ ਤੇ ਜ਼ਖ਼ਮੀਆਂ ਨਾਲ ਹਸਪਤਾਲ ਭਰ ਗਏ ਸਨ। ਹਜ਼ਾਰਾਂ ਲੋਕਾਂ ਦੇ ਘਰ ਸਾੜ ਕੇ ਉਨ੍ਹਾਂ ਨੂੰ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ ਗਿਆ ਸੀ। ਹਾਕਮ ਤਾਂ ਗੂੰਗੇ-ਬਹਿਰੇ ਹੁੰਦੇ ਹਨ, ਪਰ ਅਸੀਂ ਵੀ ਮੂੰਹ ਨਾ ਖੋਲਿ੍ਹਆ। ਦੋ ਔਰਤਾਂ ਦੀ ਬੇਪਤੀ ਤੋਂ ਬਾਅਦ ਸਾਡੀ ਨੀਂਦ ਉਦੋਂ ਖੁੱਲ੍ਹੀ, ਜਦੋਂ ਉਸ ਭਿਆਨਕ ਘਟਨਾ ਤੋਂ ਮੂੰਹ ਮੋੜਨਾ ਔਖਾ ਹੋ ਗਿਆ। ਅਸਲ ਵਿੱਚ ਨਰਾਨ ਔਰਤਾਂ ਦਾ ਵੀਡਿਓ ਆਉਣ ਤੋਂ ਬਾਅਦ ਸਾਡੇ ਲਈ ਬੋਲਣਾ ਸੌਖਾ ਹੋ ਗਿਆ ਹੈ। ਖ਼ਬਰਾਂ ਤਾਂ ਹੋਰ ਵੀ ਦਿਲ ਕੰਬਾਊ ਆ ਰਹੀਆਂ ਸਨ, ਜਿਨ੍ਹਾਂ ਨੂੰ ਅਸੀਂ ਤਵੱਜੋਂ ਨਾ ਦਿੱਤੀ। ਜੇਕਰ ਉਸ ਸਮੇਂ ਅਸੀਂ ਚੁੱਪ ਨਾ ਰਹਿੰਦੇ ਤਾਂ ਸ਼ਾਇਦ ਦੋ ਔਰਤਾਂ ਬੇਪਤੀ ਤੋਂ ਬਚ ਜਾਂਦੀਆਂ। ਮਨੀਪੁਰ ਵਿਖੇ ਔਰਤਾਂ ਨਾਲ ਹੋਏ ਦੁਰਵਿਵਹਾਰ ਨੇ ਇਨਸਾਨੀਤ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਇਸ ਘਟਨਾ ਨੇ ਸਾਬਤ ਕਰਕੇ ਰੱਖ ਦਿੱਤਾ ਹੈ ਕਿ ਭਾਜਪਾ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ। ਉਨ੍ਹਾਂ ਇਸ ਘਟਨਾ ਨੇ ਭਾਰਤ ਦੇਸ਼ ਦਾ ਸਿਰ ਇਕ ਵਾਰ ਫਿਰ ਨੀਵਾਂ ਕਰਕੇ ਰੱਖ ਦਿੱਤਾ ਹੈ।  ਸਾਰੇ ਹੀ ਬੁਲਾਰਿਆਂ ਨੇੇ ਇਸ ਘਟਨਾ ਲਈ ਮਨੀਪੁਰ ਅਤੇ ਕੇਂਦਰ ਵਿਚ ਰਾਜ ਕਰਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਜੇਕਰ ਸਮਾਂ ਰਹਿੰਦੇ ਮਨੀਪੁਰ ਦੇ ਹਾਲਾਤ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਕਿਹਾ ਇਸ ਘਟਨਾ ਨਾਲ ਔਰਤਾਂ ਅਤੇ ਘਰੋਂ ਬਾਹਰ ਰਹਿੰਦੀਆਂ ਲੜਕੀਆਂ ਦੇ ਮਾਪਿਆਂ ਅੰਦਰ ਡਰ ਅਤੇ ਬੇਚੈਨੀ ਹੋਰ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਸਰਕਾਰ ਵਲੋਂ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਅੱਜ ਲੋਕਾਂ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਮਨੀਪੁਰ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅਗਾਂਹ ਤੋਂ ਕੋਈ ਸ਼ਰਾਰਤੀ ਅਨਸਰ ਅਜਿਹੀ ਘਟਨਾ ਕਰਨ ਦੇ ਬਾਰੇ ਸੋਚ ਵੀ ਨਾ ਸਕੇ।  ਇਸ ਕਲਾ ਮੰਚ ਮੰਡੀਂ ਮੁੱਲਾਂਪੁਰ, ਐੱਸ.ਸੀ., ਬੀ.ਸੀ ਅਧਿਆਪਕ ਯੂਨੀਅਨ, ਬਾਬਾ ਬੁੱਢਾ ਜੀ ਗ੍ਰੰਥੀ ਸਭਾ ਮੰਡੀਂ ਮੁੱਲਾਂਪੁਰ ਦਾਖਾ,  ਮਹਿਲਾ ਮੰਡਲ, ਪੱਤਰਕਾਰ ਭਾਈਚਾਰਾ, ਡਾ. ਬੀ.ਆਰ.ਅੰਬੇਡਕਰ ਫੈਡਰੇਸ਼ਨ ਪਿੰਡ ਗੁੜੇ, ਆਰ.ਐੱਮ.ਪੀ ਡਾਕਟਰ ਸਾਹਿਬਾਨ, ਡਾ. ਬੀ.ਆਰ ਅੰਬਡੇਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂਆਂ ਵਿੱਚ  ਕਰਮਜੀਤ ਸਿੰਘ ਕਲੇਰ, ਬਲਦੇਵ ਸਿੰਘ ਕਲੇਰ, ਪ੍ਰੀਤਮ ਸਿੰਘ, ਡਾ. ਧਰਮਪਾਲ ਸਿੰਘ ਗਹੌਰ, ਸਾਬਕਾ ਸਰਪੰਚ ਨਿਰਮਲ ਸਿੰਘ ਕੈਲਪੁਰ, ਲੈਕਚਰਾਰ ਲਾਲ ਸਿੰਘ, ਜਸਵੰਤ ਸਿੰਘ ਭੱਟੀ, ਬਲਜਿੰਦਰ ਸਿੰਘ ਪੱਪਾ, ਸੁਖਵਿੰਦਰ ਸਿੰਘ ਮੋਹੀ, ਪੱਤਰਕਾਰ ਮਲਕੀਤ ਸਿੰਘ, ਟਹਿਲ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ, ਲੈਕਚਰਾਰ ਇਕਬਾਲ ਸਿੰਘ, ਮਾ. ਬਲਵੀਰ ਸਿੰਘ ਬਾਸੀ, ਦੀਪਕ ਰਾਏ, ਮਾ ਹਰਭਿੰਦਰ ਸਿੰਘ,ਸਰਬਜੋਤ ਕੌਰ ਬਰਾੜ, ਜੱਸੀ ਗੁੜੇ, ਖੁਸ਼ਮਿੰਦਰ ਕੌਰ, ਤਜਿੰਦਰ ਕੌਰ ਰਕਬਾ   ਸਮੇਤ ਪਿੰਡਾਂ ਦੇ ਪੰਚ-ਸਰਪੰਚਾਂ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।