ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ

ਬਰਨਾਲਾ, 30 ਅਗਸਤ 2024 : ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਪੂਨਮਦੀਪ ਕੌਰ ਨੇ ਸੁਰੱਖਿਆ ਸੰਘਤਾ 2023 ਦੀ ਧਾਰਾ 163  ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਅਤੇ ਗਰਾਊਂਡ ਲੈਵਲ ਤੋਂ 5.8 ਕਿਲੋਮੀਟਰ ਦੀ ਉਚਾਈ ਤੱਕ ਕਿਸੇ ਵੀ ਜਨਤਕ ਜਾਂ ਪ੍ਰਾਈਵੇਟ ਸਥਾਨ ’ਤੇ ਬਿਨਾਂ ਮਨਜ਼ਰੂੀ ਡਰੋਨ, ਆਰਮਡ ਪਰਸਨ, ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗੁਬਾਰਿਆਂ) ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਵੱਲੋਂ ਅਪਰੇਸ਼ਨ ਆਫ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਆਰਪੀਏਐਸ) ਦੇ ਸਬੰਧ ਵਿਚ ਵਿਭਾਗੀ ਵੈਬਸਾਈਟ ’ਤੇ ਅਪਲੋਡ ਗਾਈਡਲਾਈਨਜ਼ ਦੇ ਸਨਮੁਖ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ (ਸੀਆਰਪੀਏਜ਼) ਦੀ ਵਰਤੋਂ ਕਰਨ ਲਈ ਵੈਬ/ਐਪ ਬੇਸਡ ਡਿਜੀਟਲ ਸਕਾਈ ਪੋਰਟਲ (www.digitalsky.dgca.gov.in) ਰਾਹੀਂ ਆਰਪੀਏ /ਡਰੋਨ ਦੀ ਜਾਣਕਾਰੀ ਪੋਰਟਲ ’ਤੇ ਰਜਿਸਟ੍ਰੇਸ਼ਨ ਲਈ ਦਰਜ ਕਰਕੇ ਏਅਰ ਫੋਰਸ ਮੂਵਮੈਂਟ ਲਾਇਜ਼ਨ ਯੂਨਿਟ ਦਿੱਲੀ ਵੱਲੋਂ ਆਨਲਾਈਨ ਪੋਰਟਲ ਰਾਹੀਂ ਮੁਹੱਈਆ ਕਰਾਈ ਜਾਣ ਵਾਲੀ ਏਅਰ ਡਿਫੈਂਸ ਕਲੀਅਰੈਂਸ ਲੈਣ ਉਪਰੰਤ ਹੀ ਸਿਵਲ ਰਿਮੋਟਲੀ ਪਾਇਲਟਡ ਏਅਰਕਰਾਫਟ ਸਿਸਟਮ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਨੋ ਪਰਮਿਸ਼ਨ, ਨੋ ਟੇਕਆਫ ’ਤੇ ਆਧਾਰਿਤ ਹੈ। ਇਹ ਹੁਕਮ 23 ਅਕਤੂਬਰ, 2024 ਤੱਕ ਲਾਗੂ ਰਹਿਣਗੇ।