ਪਿ੍ਰੰਸ ਗਰੇਵਾਲ ਤਲਵੰਡੀ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਹਲਕਾ ਰਾਏਕੋਟ ਦੇ ਜੱਥੇਬੰਦੀ ਦਾ ਸਰਪ੍ਰਸਤ ਨਿਯੁਕਤ

ਰਾਏਕੋਟ, 28 ਫਰਵਰੀ  (ਚਮਕੌਰ ਸਿੰਘ ਦਿਓਲ) : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਰਾਏਕੋਟ ਵਿਖੇ ਹੋਏ ਇੱਕ ਜ਼ਿਲ੍ਹਾ ਪੱਧਰੀ ਇਜਲਾਸ  ਵਿੱਚ ਕਿਸਾਨ ਜੱਥਬੰਦੀ ਵਲੋਂ ਪਿ੍ਰੰਸ ਗਰੇਵਾਲ ਤਲਵੰਡੀ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਮੌਜ਼ੂਦਗੀ ਵਿੱਚ ਹਲਕਾ ਰਾਏਕੋਟ ਲਈ ਜੱਥੇਬੰਦੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਲਈ ਪਿ੍ਰੰਸ ਗਰੇਵਾਲ ਤਲਵੰਡੀ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਸਮੇਤ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ, ਉਨ੍ਹਾਂ ਕਿਹਾ ਕਿ ਉਹ ਜੱਥੇਬੰਦੀ ਦੇ ਆਗੂਆਂ ਵਲੋਂ ਉਨ੍ਹਾਂ ਪ੍ਰਤੀ ਪ੍ਰਗਟਾਏ ਗਏ ਭਰੋਸੇ ’ਤੇ ਪੂਰੀ ਤਰਾਂ ਖਰਾ ਉੱਤਰਦੇ ਹੋਏ ਦਿੱਤੀ ਗਈ ਸੇਵਾ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ।