ਮੌਜੂਦਾ ਸਮੇਂ ਵਿਚ ਨਸ਼ਿਆਂ ਤੇ ਗੈਂਗਵਾਰ ਦਾ ਵੱਡੇ ਪੱਧਰ ’ਤੇ ਬੋਲਬਾਲਾ ਹੈ, ‘ਆਪ’ ਸਰਕਾਰ ਰੋਕਣ ਵਿਚ ਫੇਲ : ਅਸ਼ਵਨੀ ਸ਼ਰਮਾ 

ਪਟਿਆਲਾ, 19 ਨਵੰਬਰ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅੱਜ ਜ਼ਿਲਾਂ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਕਾਰਜਕਾਰਨੀ ਨੂੰ ਸੰਬੋਧਨ ਕੀਤਾ ਅਤੇ ਬੀ.ਜੇ.ਪੀ.ਦੀ ਵਿਚਾਰਧਾਰਾ ਅਤੇ ਨਰੇਂਦਰ ਮੋਦੀ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਤੋਂ ਸਮੁੱਚੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਕੌਮੀ ਕਾਰਜਕਾਰਨੀ ਮੈਂਬਰ, ਦਿਆਲ ਸਿੰਘ ਸੋਢੀ ਤੇ ਜੈਇੰਦਰ ਕੌਰ ਸੂਬਾ ਮੀਤ ਪ੍ਰਧਾਨ, ਵਿਕਰਮਜੀਤ ਚੀਮਾ ਸੂਬਾ ਜਨਰਲ ਸਕੱਤਰ, ਸੁਖਵਿੰਦਰ ਕੌਰ ਨੌਲੱਖਾ ਸੂਬਾ ਸਕੱਤਰ, ਕਰਨਲ ਜੈ ਬੰਸ ਸਿੰਘ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ,ਮਹਾਮੰਤਰੀ ਵਿਜੈ ਕੂਕਾ, ਮੰਜੂ ਕੁਰੈਸ਼ੀ ਸਮੇਤ ਹੋਰ ਆਗੂਆਂ ਨੇ ਵੀ ਕਾਰਜਕਾਰਨੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਇਕ ਰਾਸ਼ਟਰਵਾਦੀ ਸੋਚ ਨਾਲ ਅੱਗੇ ਵਧ ਰਹੀ ਹੈ ਅਤੇ ਭਾਜਪਾ ਦਾ ਮੁੱਖ ਸਿਧਾਂਤ ਧਰਮ ਦੇ ਨਾਮ ’ਤੇ ਦੇਸ਼ ਨੂੰ ਤੋੜਨਾ ਨਹੀਂ ਸਗੋਂ ਜੋੜਨਾ ਹੈ ਕਿਉਕਿ ਮੌਜੂਦਾ ਸਮੇਂ ਵਿਚ ਭਾਜਪਾ ਵਿਸ਼ਵ ਦੀ ਸਭ ਤੋਂ ਵੰਡੀ ਲੋਕਤੰਤਰ ਪਾਰਟੀ ਬਣ ਗਈ ਹੈ, ਜਿਸਦਾ ਸਮੁੱਚਾ ਸੇਹਰਾ ਭਾਜਪਾ ਦੇ ਸਮੂਹ ਲੀਡਰਾਂ, ਮੈਂਬਰਾਂ ਤੇ ਵਰਕਰਾਂ ਨੂੰ ਜਾਂਦਾ ਹੈ। ਉਨ੍ਹਾਂ ਮੌਜੂਦਾ ‘ਆਪ’ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਨਸ਼ਿਆਂ ਤੇ ਗੈਂਗਵਾਰ ਦਾ ਵੱਡੇ ਪੱਧਰ ’ਤੇ ਬੋਲਬਾਲਾ ਹੈ ਤੇ ‘ਆਪ’ ਸਰਕਾਰ ਇਨ੍ਹਾਂ ਨੂੰ ਰੋਕਣ ਅਤੇ ਅਮਨ ਨੂੰ ਕਾਇਮ ਕਰਨ ਵਿਚ ਸਿੱਧੇ ਤੌਰ ’ਤੇ ਫੇਲ ਸਾਬਤ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਅਕਾਲੀ ਦਲ ਉਨ੍ਹਾਂ ਦੀ ਭਾਈਵਾਲ ਪਾਰਟੀ ਰਹੀ ਹੈ ਅਤੇ ਭਾਜਪਾ ਅਤੇ ਅਕਾਲੀ ਦਲ ਨੇ ਸਾਂਝੇ ਤੌਰ ’ਤੇ ਕਈ ਚੋਣਾਂ ਲੜੀਆਂ ਹਨ ਪਰ ਹਰੇਕ ਵਾਰ ਅਕਾਲੀ ਦਲ ਤੋਂ ਭਾਜਪਾ ਨੂੰ ਧੋਖਾ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਕਾਲੀ ਦਲ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਇਸ ਮੌਕੇ ਗੁਰਜੀਤ ਕੋਹਲੀ, ਭੁਪੇਸ਼ ਅਗਰਵਾਲ, ਐਸ. ਕੇ. ਦੇਵ, ਬਲਵੰਤ ਰਾਏ, ਅਨਿਲ ਬਜਾਜ, ਅਨਿਲ ਅਗਰਵਾਲ, ਹਰਿੰਦਰ ਕੋਹਲੀ,ਮਧੂ ਫੁਲਾਰਾ, ਪ੍ਰੋ. ਸੁਮੇਰ ਸੀੜਾ, ਸ਼ੰਮੀ ਸਿੱਧੂ, ਐਡਵੋਕੇਟ ਜਗਮੋਹਨ ਸਿੰਘ ਸੈਣੀ, ਅਨਿਲ ਮੰਗਲਾ, ਸੋਨੂੰ ਸੰਗਰ, ਅਨੁਜ ਖੋਸਲਾ, ਲਾਭ ਸਿੰਘ ਭਟੇੜੀ, ਮਹਾਮੰਤਰੀ ਹਰਦੇਵ ਬੱਲੀ, ਵਰਿੰਦਰ ਗੁਪਤਾ, ਖਜਾਨਚੀ ਸਿਕੰਦਰ ਚੌਹਾਨ,ਆਈ. ਟੀ. ਇੰਚਾਰਜ ਨਕੁਲ ਸੋਫ਼ਤ, ਮੀਡੀਆ ਕਨਵੀਨਰ ਜਸਵਿੰਦਰ ਜੁਲਕਾਂ, ਸੰਜੇ ਸ਼ਰਮਾ, ਨਰਿੰਦਰ ਬਾਂਸਲ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਰਮੇਸ਼ ਕੁਮਾਰ, ਡਾ. ਸੰਦੀਪ ਯਾਦਵ, ਇੰਦਰ ਨਾਰੰਗ, ਸੌਰਵ ਸ਼ਰਮਾ, ਗੁਰਧਿਆਨ ਸਿੰਘ, ਗੁਰਭਜਨ ਲਚਕਾਣੀ, ਪ੍ਰਦੀਪ ਸ਼ਰਮਾ, ਸਾਰੇ ਮੰਡਲ ਪ੍ਰਧਾਨ, ਨਿਖਿਲ ਕਾਕਾ ਪ੍ਰਧਾਨ, ਯੁਵਾ ਮੋਰਚਾ,ਮਨੀਸ਼ਾ ਉਪਲ ਮਹਿਲਾ ਮੋਰਚਾ ਪ੍ਰਧਾਨ, ਸੰਜੇ ਹੰਸ ਐਸ. ਸੀ. ਮੋਰਚਾ ਪ੍ਰਧਾਨ, ਗੋਪੀ ਰੰਗੀਲਾ ਬੀ. ਸੀ. ਮੋਰਚਾ ਪ੍ਰਧਾਨ, ਅਤੁਲ ਜੋਸ਼ੀ, ਰੂਪ ਕੁਮਾਰ, ਗੀਤਿਕਾ ਸਹਿਗਲ, ਵਰੁਣ ਗੋਇਲ, ਬਲਵਿੰਦਰ ਸਿੰਘ, ਵਰਿੰਦਰ ਬੱਤਰਾ ਸਾਰੇ ਮੀਤ ਪ੍ਰਧਾਨ, ਰਾਹੁਲ ਮਹਿਤਾ, ਅਵਿਨਾਸ਼ ਜੈਨ, ਸੁਸ਼ਮਾ ਰਾਣੀ, ਅਮਿਤ ਸੂਦ, ਰਾਜੀਵ ਸ਼ਰਮਾ ਸਾਰੇ ਸਕੱਤਰ, ਬਲਵਿੰਦਰ ਗਰੇਵਾਲ ਐਸ. ਐਸ. ਵਾਲੀਆ ਆਫਿਸ ਇੰਚਾਰਜ, ਵਿਸ਼ਵਾਸ਼ ਸੈਣੀ, ਮੰਡਲ ਪ੍ਰਧਾਨ, ਸੈਲ ਇੰਚਾਰਜਾਂ ਤੋਂ ਇਲਾਵਾ ਸਮੁੱਚੀ ਕਾਰਜਕਾਰਨੀ ਦੀ ਟੀਮ ਹਾਜ਼ਰ ਸੀ।