8ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਮੁਕੰਮਲ : ਭਾਈ ਲੱਖਾ

ਜਗਰਾਉ (ਰਛਪਾਲ ਸ਼ਿੰਘ ਸ਼ੇਰਪੁਰੀ) : ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਅਤੇ ਸਰਸਾ ਨਦੀ ‘ਤੇ ਪਏ ਪਰਿਵਾਰ ਵਿਛੋੜੇ ਦੇ ਵੈਰਾਗਮਈ ਪਲਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਸੰਸਾਰ ਪ੍ਰਸਿੱਧ ਗੁਰਦੁਆਰਾ ਮੈਹਿਦੇਆਣਾ ਸਾਹਿਬ ਵਲੋਂ ’28 ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ’ (6-7 ਪੋਹ) 21-22 ਦਸੰਬਰ ਦੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ।ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਸੰਸਥਾਪਕ ਬਾਬਾ ਜੋਰਾ ਸਿੰਘ ਲੱਖਾ ਵਲੋਂ ਇਹ ਅਲੌਕਿਕ ਦਸਮੇਸ਼ ਪੈਦਲ ਮਾਰਚ ਸ਼ੁਰੂ ਕੀਤਾ ਗਿਆ ਸੀ, ਜੋ ਕਿ ਪਿਛਲੇ 28 ਸਾਲਾਂ ਤੋਂ ਲਗਾਤਾਰ ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਸਜਾਇਆ ਜਾਂਦਾ ਹੈ ਅੱਜ ਟਰੈਕਟਰ-ਟਰਾਲੀਆ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਤੋ ਸ੍ਰੀ ਅਨੰਦਪੁਰ ਸਾਹਿਬ ਲਈ ਜੈਕਾਰਿਆ ਦੀ ਗੂੰਜ ਵਿਚ ਰਵਾਨਾ ਕੀਤੇ ਗਏ।ਉਨ੍ਹਾਂ ਕਿਹਾ ਕਿ 28 ਵਾਂ ਦਸਮੇਸ਼ ਪੈਦਲ ਮਾਰਚ 21-22 ਦਸੰਬਰ ਦੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਵੇਗਾ।ਉਨ੍ਹਾ ਰਸਤੇ ਤੇ ਪੈਦੇ ਪਿੰਡਾ ਦੀਆ ਗ੍ਰਾਮ ਪੰਚਾਇਤਾ,ਨੌਜਵਾਨਾ ਕਲੱਬਾ ਅਤੇ ਸੰਗਤਾ ਨੂੰ ਰਾਸਤਿਆ ਦੀ ਸਫਾਈ ਕਰਨ ਲਈ ਬੇਨਤੀ ਕੀਤੀ ।ਇਸ ਮੌਕੇ ਉਨ੍ਹਾ ਨਾਲ ਸਵਰਨ ਸਿੰਘ ਲੱਖਾ ਕੈਨੇਡਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਬਲਵੀਰ ਸਿੰਘ ਲੱਖਾ, ਜਥੇ.ਸੁਖਦੇਵ ਸਿੰਘ ਦੇਹੜਕਾ, ਜਸਵੀਰ ਸਿੰਘ ਮੁੱਲਾਪੁਰੀ, ਅਜੈਬ ਸਿੰਘ ਯੂ.ਪੀ.ਵਾਲੇ,ਹੈਡ ਗਰੰਥੀ ਜਸਵਿੰਦਰ ਸਿੰਘ ਸਿੰਦਾ,ਜਗਤਾਰ ਸਿੰਘ,ਕਮਲ ਸਿੰਘ ਹਠੂਰ,ਸੁਖਦੇਵ ਸਿੰਘ ਮੱਲ੍ਹਾ,ਹਰੀ ਸਿੰਘ,ਜੁਗਿੰਦਰ ਸਿੰਘ,ਦਨੇਸ ਕੁਮਾਰ ਯੂ ਪੀ,ਬਲਵੀਰ ਸਿੰਘ,ਲਾਡੀ ਦੇਹੜਕਾ,ਹਰਬੰਸ ਸਿੰਘ ਲੱਖਾ,ਜੱਸਾ ਦੇਹੜਕਾ, ਮੇਹਰ ਸਿੰਘ ਲੱਖਾ ਨਿਊਜੀਲੈਡ ਵਾਲੇ,ਪ੍ਰਧਾਨ ਬਿੱਕਰ ਸਿੰਘ ਲੱਖਾ,ਮਹਿੰਦਰ ਸਿੰਘ ਝੋਰੜਾ, ਸੇਵਕ ਸਿੰਘ ਲੱਖਾ,ਮੀਤਾ ਸਿੰਘ ਲੱਖਾ, ਵਜੀਰ ਸਿੰਘ ਲੱਖਾ, ਪ੍ਰਮਿੰਦਰ ਸਿੰਘ ਮਾਣੂੰਕੇ,ਨਛੱਤਰ ਸਿੰਘ ਭੰਮੀਪੁਰਾ,ਬਲਜੀਤ ਸਿੰਘ ਚਚਰਾੜੀ,ਲਖਵੀਰ ਸਿੰਘ ਭੰਮੀਪੁਰਾ,ਕਾਲਾ ਸਿੰਘ, ਅਮਨਾ ਸਿੰਘ,ਮਨਜਿੰਦਰ ਸਿੰਘ ਆਲਮਗੀਰ,ਪਲਜਿੰਦਰ ਸਿੰਘ ਮਾਣੂੰਕੇ,ਗੁਰਵਿੰਦਰ ਸਿੰਘ ਖੰਡੂਰ,ਕੁਲਦੀਪ ਸਿੰਘ ਮਾਣੂੰਕੇ,ਗੁਰਪ੍ਰੀਤ ਸਿੰਘ ਮੱਲ੍ਹਾ, ਲਾਡੀ ਦੇਹੜਕਾ,ਘੋਗਾ ਸਿੰਘ ਬੱਸੀਆ ਆਦਿ ਸੰਗਤਾ ਹਾਜ਼ਰ ਸਨ।