ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਤਿਆਦ ਵਜੋਂ ਵੱਡੀ ਨਦੀ ਨੇੜੇ ਪੈਂਦੇ ਘਰਾਂ ਦੇ ਵਸਨੀਕਾਂ ਦੀ ਰਿਹਾਇਸ਼ ਦੇ ਕੀਤੇ ਬਦਲਵੇਂ ਪ੍ਰਬੰਧ

ਪਟਿਆਲਾ, 9 ਜੁਲਾਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੱਡੀ ਨਦੀ ਦੇ ਜ਼ਿਆਦਾ ਨੇੜੇ ਵੱਸਦੇ ਘਰਾਂ ਦੇ ਵਸਨੀਕਾਂ ਦਾ ਅਹਿਤਿਆਦ ਵੱਜੋਂ ਰਿਹਾਇਸ਼ ਲਈ ਬਦਲਵਾਂ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਵੀਗੜ੍ਹ ਰੋਡ 'ਤੇ ਪ੍ਰੇਮ ਬਾਗ ਪੈਲੇਸ ਵਿੱਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਬ ਡਵੀਜ਼ਨ ਦੇ ਕੰਟਰੋਲ ਰੂਮ ਨੰਬਰ 0175-2311321, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਦੇ ਮੋਬਾਇਲ ਨੰਬਰ 9872699999, ਤਹਿਸੀਲਦਾਰ ਰਣਜੀਤ ਸਿੰਘ ਦੇ ਮੋਬਾਇਲ ਨੰਬਰ 7710350805, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਦੇ ਮੋਬਾਇਲ ਨੰਬਰ 9872200663, ਪ੍ਰੇਮ ਬਾਗ ਪੈਲੇਸ ਦੇ ਹਰਜੀਤ ਸਿੰਘ ਮੋਬਾਇਲ ਨੰਬਰ 9646999506 ਜਾਂ ਫਿਰ ਬੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਦੇ ਮੋਬਾਇਲ ਨੰਬਰ 9478101505 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫ਼ਵਾਹਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਜੇਕਰ ਹੜ੍ਹ ਸਬੰਧੀ ਕੋਈ ਸੂਚਨਾ ਪ੍ਰਾਪਤ ਕਰਨੀ ਹੈ ਤਾਂ ਕੰਟਰੋਲ ਰੂਮ ਨੰਬਰ 0175-2311321 ਤੋਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਅਹਿਤਿਆਦਨ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਉਠਾਏ ਜਾ ਰਹੇ ਹਨ।