ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ 

ਰਾਏਕੋਟ, 04 ਜੂਨ (ਬਿੱਟੂ ਹਲਵਾਰਾ) : ਸਥਾਨਕ ਸ਼ਹਿਰ ਦੇ ਮੁਹੱਲਾ ਜੱਟਾਂ ਮੋਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਿਪਾਹੀ ਰਾਜੀਵ ਕੁਮਾਰ ਰਿੰਕੂ ਜੋ ਆਪਣੀ ਡਿਊਟੀ ਤੋਂ ਵਾਪਸ ਆਉਣ ਤੋਂ ਬਾਅਦ ਸਰਵਿਸ ਸਟੇਨਗੰਨ ਸਾਫ ਕਰ ਰਿਹਾ ਸੀ ਤਾਂ ਅਚਾਨਕ ਚੱਲੀਆਂ ਗੋਲੀਆਂ ਉਸ ਦੇ ਸਿਰ ਵਿੱਚ ਲੱਗ ਗਈਆਂ, ਜਿਸ ਕਾਰਨ ਪੁਲਿਸ ਮੁਲਾਜ਼ਮ ਰਿੰਕੂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਜ਼ਾਦ ਚੋਣ ਲੜ੍ਹ ਰਹੇ ਉਮੀਦਵਾਰ ਹਰਗੋਬਿੰਦ ਸਿੰਘ ਮਹੇਰਨਾਂ ਜਲਾਂ ਦੇ ਗੰਨਮੈਨ ਵਜੋਂ ਡਿਊਟੀ ਕਰਨ ਉਪਰੰਤ ਘਰ ਆਇਆ ਸੀ, ਜਦੋਂ ਉਹ ਆਪਣੀ ਸਟੇਨਗੰਨ ਨੂੰ ਸਾਫ ਕਰਨ ਲੱਗਾ ਤਾਂ ਇਹ ਭਾਣਾ ਵਰਤ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਰਾਜੀਵ ਰਿੰਕੂ ਦੀ ਮ੍ਰਿਤਕ ਦੇਹ ਪੋਸਟਮਾਰਮ ਲਈ ਭੇਜ ਦਿੱਤੀ ਗਈ ਹੈ।