ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਦੇ ਦਫਤਰ ਦਾ ਐਸਐਸਪੀ ਮਾਨਸਾ ਵੱਲੋਂ ਉਦਘਾਟਨ

ਮਾਨਸਾ, 4 ਜੁਲਾਈ : ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਦਫਤਰ ਦਾ ਉਦਘਾਟਨ ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾਕਟਰ ਨਾਨਕ ਸਿੰਘ ਨੇ ਕੀਤਾ ਹੈ। ਐਸੋਸੀਏਸ਼ਨ ਨੇ ਇਸ ਦਫ਼ਤਰ ਦਾ ਨਵੀਨੀਕਰਨ ਕਰਵਾਇਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਗੁਰਚਰਨ ਸਿੰਘ ਮੰਦਰਾਂ ਨੇ ਦੱਸਿਆ ਕਿ ਇਸ ਮੌਕੇ  ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਦਘਾਟਨ ਮੌਕੇ ਸ੍ਰੀ ਸੰਜੀਵ ਗੋਇਲ ਡੀ.ਐਸ.ਪੀ.(ਸ:ਡ) ਮਾਨਸਾ, ਸ੍ਰੀ ਲਵਪ੍ਰੀਤ ਸਿੰਘ ਡੀ.ਐਸ.ਪੀ (ਡੀ) ਮਾਨਸਾ ਅਤੇ ਐਸ.ਆਈ. ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਵੀ ਹਾਜ਼ਰ ਹੋਏ। ਇਸ ਮੌਕੇ ਐਸ.ਐਸ.ਪੀ. ਮਾਨਸਾ  ਵੱਲੋਂ ਕਿਹਾ ਗਿਆ ਕਿ ਰਿਟਾਇਰਡ ਪੁਲਿਸ ਮੁਲਾਜਮ ਵੀ ਮਹਿਕਮਾਂ ਪੁਲਿਸ ਦਾ ਇੱਕ ਅੰਗ ਹਨ। ਇਸ ਲਈ ਰਿਟਾਇਰਡ ਅਧਿਕਾਰੀਆਂ/ਕਰਮਚਾਰੀਆਂ ਨੂੰ ਮਹਿਕਮਾ ਪੁਲਿਸ ਨਾਲ ਸਬੰਧਤ ਜਾਂ ਕੋਈ ਘਰੇਲੂ/ਪਰਿਵਾਰਕ ਸਮੱਸਿਆਂ ਪੇਸ਼ ਆਉਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਹਨਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ,  ਉਹਨਾਂ ਦੀ ਸਮੱਸਿਆਂ ਦਾ ਬਣਦਾ ਯੋਗ ਹੱਲ ਕੀਤਾ ਜਾਵੇਗਾ। ਐਸਐਸਪੀ ਨੇ ਇਸ ਮੌਕੇ ਸੇਵਾ ਮੁਕਤ ਪੁਲਿਸ ਕਰਮਚਾਰੀਆਂ  ਜੁਰਮਾਂ  ਅਤੇ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਐਸੋਸੀਏਸ਼ਨ ਤਰਫੋਂ ਐਸਐਸਪੀ ਸਮੇਤ ਸਮੂਹ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ  ਅਸ਼ੋਕ ਮੋਹਣ ਰਿਟਾ/ਡੀ.ਐਸ.ਪੀ. ਵਾਈਸ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ,  ਸੁਖਵਿੰਦਰ ਸਿੰਘ ਰਿਟਾ/ਡੀ.ਐਸ.ਪੀ. ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਪਟਿਆਲਾ,  ਚੂਹੜ ਸਿੰਘ ਰਿਟਾ/ਡੀ.ਐਸ.ਪੀ. ਸਾਬਕਾ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ, ਸ੍ਰੀ ਮੱਘਰ ਸਿੰਘ ਰਿਟਾ/ਡੀ.ਐਸ.ਪੀ. ਮੈਂਬਰ ਜਿਲਾ ਮਾਨਸਾ, ਸ੍ਰੀ ਸੁਖਦੇਵ ਸਿੰਘ ਕੁੱਤੀਵਾਲ ਰਿਟਾ/ਇੰਸ: ਮੁੱਖ ਸਲਾਹਕਾਰ ਮਾਨਸਾ, ਸ੍ਰੀ ਰਾਜਿੰਦਰ ਸਿੰਘ ਜੁਵਾਹਰਕੇ ਰਿਟਾ/ਇੰਸ: ਮੁੱਖ ਸਰਪ੍ਰ਼ਸਤ ਜਿਲਾ ਮਾਨਸਾ, ਸ੍ਰੀ ਰਾਮ ਸਿੰਘ ਅੱਕਾਂਵਾਲੀ ਰਿਟਾ/ਥਾਣੇ: ਜਿਲਾ ਮਾਨਸਾ, ਸ੍ਰੀ ਦਰਸ਼ਨ ਕੁਮਾਰ ਗੇਹਲੇ ਰਿਟਾ/ਥਾਣੇ: ਵਾਈਸ ਪ੍ਰਧਾਨ ਮਾਨਸਾ ਸਮੇਤ 200 ਦੇ ਕਰੀਬ ਰਿਟਾਇਰਡ ਪੁਲਿਸ ਕਰਮਚਾਰੀ ਹਾਜ਼ਰ ਸਨ।