ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, 50 ਮੋਬਾਈਲ ਫੋਨ ਬਰਾਮਦ

ਲੁਧਿਆਣਾ : ਲੁਧਿਆਣਾ ਦੇ ਵਿੱਚ ਮੋਬਾਈਲ ਹੋਣ ਵਾਲੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਸ ਦੇ ਮੱਦੇਨਜ਼ਰ ਲੁਧਿਆਣਾ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 50 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਅਤੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਹੈ ਉਸ ਨੇ ਦੱਸਿਆ ਹੈ ਕਿ ਰਿਤਿਕ ਨਾਮ ਦਾ ਮੁਲਜ਼ਮ ਜੋ ਕਿ ਮਿਤੀ 5 ਨਵੰਬਰ ਨੂੰ ਹੀ ਬੇਲ ਦੇ ਬਾਹਰ ਆਇਆ ਸੀ ਉਸ ਨੇ ਆਪਣੇ ਹੀ ਹੋਰ ਸਾਥੀ ਜਸਵਿੰਦਰ ਦੇ ਨਾਲ ਮਿਲ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੁਰਮ ਕਦੀ ਖਤਮ ਨਹੀਂ ਹੋ ਸਕਦਾ ਉਹ ਚੱਲਦਾ ਰਹਿੰਦਾ ਹੈ ਪਰ ਅਸੀਂ ਜੋ ਜੁਰਮ ਕਰਨ ਵਾਲੇ ਹਨ ਉਨ੍ਹਾਂ ਨੂੰ ਨਹੀਂ ਛੱਡਣਗੇ ਉਨ੍ਹਾਂ ਨੂੰ ਅਸੀਂ ਜੇਲਾਂ ਦੇ ਵਿਚ ਡਿੱਗਾਂਗੀ ਉਨ੍ਹਾਂ ਕਿਹਾ ਕਿ ਇਸ ਪਿੱਛੇ ਹੋਰ ਕੌਣ ਸ਼ਾਮਿਲ ਹੈ ਇਸ ਤੇ ਵੀ ਅਸੀਂ ਨਜ਼ਰਸਾਨੀ ਹੋਣ ਦੇ ਨਾਲ ਹੀ ਉਹਨਾਂ ਜਨਤਕ ਥਾਵਾਂ ਤੇ ਗਡੀਆਂ ਲਾ ਕੇ ਸ਼ਰਾਬ ਪੀਣ ਵਾਲਿਆਂ ਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਕੱਲ੍ਹ ਅਸੀਂ ਅਜਿਹੇ ਲੋਕਾਂ ਦੇ ਦਰਜਨਾਂ ਚਲਾਨ ਕੱਟੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹੋਰ ਜਨਤਕ ਥਾਂਵਾਂ ਤੇ ਬਜ਼ਾਰਾਂ ਵਿੱਚ ਗੱਡੀਆਂ ਅੰਦਰ ਸ਼ਰਾਬ ਨਾ ਪੀਣ ਇਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਉਨ੍ਹਾ ਨੂੰ ਵੈਰੀਫਿਕੇਸ਼ਨ ਦੇ ਵਿਚ ਮੁਸ਼ਕਿਲ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਢਾਬੇ ਅਤੇ ਰੈਸਟੋਰੈਂਟ ਸ਼ਰਾਬ ਪਰੋਸਦੇ ਨੇ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ