ਸੀ੍ ਦੁਰਗਾ ਸ਼ਕਤੀ ਮੰਦਰ ਵਿਖੇ ਫਿਜੋਓਥਰੈਪੀ ਕੈਂਪ ਲਗਾਇਆ ਗਿਆ

ਰਾਏਕੋਟ, 11 ਫਰਵਰੀ (ਚਮਕੌਰ ਸਿੰਘ ਦਿਓਲ) : ਸਥਾਨਕ ਸ਼ਹਿਰ ਦੇ ਮਹੁੱਲਾ ਮੌਲਵੀਆ ਵਿਖੇ ਸ੍ਰੀ ਦੁਰਗਾ ਸ਼ਕਤੀ ਮੰਦਿਰ  ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਅਗਵਾਈ ਵਿੱਚ ਹੱਡੀਆਂ ਦਾ ਚੈਕਅੱਪ ਤੇ ਫਿਜਿਓਥਰੈਪੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 80 ਦੇ ਕਰੀਬ ਮਰੀਜ਼ਾ ਦਾ ਚੈੱਕ ਅੱਪ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਜਿੰਨਾ ਨੂੰ ਮੰਦਿਰ ਕਮੇਟੀ ਵੱਲੋਂ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਕੈਂਪ ਵਿੱਚ ਦਾਨੀ ਸੱਜਣ ਅਤੇ ਸਮਾਜ ਸੇਵੀ ਮਨਜੀਤ ਸਿੰਘ ਜੱਸਲ ਅਤੇ ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਜੱਸਲ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਉਨਾਂ ਦਾ ਸਵਾਗਤ ਕੀਤਾ ।ਇਸ ਮੌਕੇ ਕਮੇਟੀ ਪ੍ਰਧਾਨ ਸ੍ਰੀ ਲਾਡੀ ਨੇ ਕਿਹਾ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਹਰ ਸ਼ਨੀਵਾਰ ਮੰਦਿਰ ਵਿੱਚ ਬੈਠਦੇ ਹਨ ਅਤੇ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ ਉਨਾਂ ਕਿਹਾ ਕਿ ਕੋਈ ਵੀ ਮਰੀਜ ਆ ਕੇ ਆਪਣਾ ਚੈੱਕਅਪ ਕਰਵਾ ਸਕਦਾ ਹੈ। ਇਸ ਮੌਕੇ ਚੈਅਰਮੇਨ ਨਰਿੰਦਰ ਕੁਮਾਰ ਡਾਵਰ, ਡਾਕਟਰ ਸ਼ਾਮ ਸੁੰਦਰ, ਕੇਵਲ ਨਾਰੰਗ,ਹੈਪੀ ਗੁੰਬਰ, ਰੀਟਾ ਗੁੰਬਰ,ਰੀਮਾ ਚਾਵਲਾ,ਰਮਨਦੀਪ ਕੌਰ, ਕਿਰਨਦੀਪ ਕੌਰ, ਜਸਕਰਨ ਸਿੰਘ, ਮੁਲਖ ਰਾਜ ਆਦਿ ਹਾਜ਼ਰ ਸਨ।