ਅਗਨੀਵੀਰ ਭਰਤੀ ਲਈ ਫਿਜੀਕਲ ਟ੍ਰੇਨਿੰਗ 01 ਜੁਲਾਈ 2024 ਤੋਂ ਸੁਰੂ, ਕਰਵਾਈ ਜਾਵੇ ਜਲਦ ਤੋਂ ਜਲਦ ਰਜਿਸਟ੍ਰੇਸ਼ਨ

ਫਾਜ਼ਿਲਕਾ, 7 ਜੂਨ : ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਮੈਡਮ ਵਿਸ਼ਾਲੀ ਨੇ ਦੱਸਿਆ ਕਿ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਜਿਲ੍ਹਿਆ ਦੇ ਅਗਨੀਵੀਰ ਲਿਖਤੀ ਪੇਪਰ ਪਾਸ ਸਾਰੇ ਹੀ ਯੁਵਕਾਂ ਨੂੰ ਸੂਚਿਤ ਜਾਂਦਾ ਹੈ ਕਿ ਅਗਨੀਵੀਰ ਦੀ ਭਰਤੀ 01 ਅਕਤੂਬਰ 2024 ਤੋਂ 08 ਅਕਤੂਬਰ 2024 ਤੱਕ ਹੋ ਰਹੀ ਹੈ । ਅਗਨੀਵੀਰ ਭਰਤੀ ਲਈ ਲਿਖਤੀ ਪੇਪਰ ਪਾਸ ਯੁਵਕਾਂ ਦੀ ਫ਼ਿਜੀਕਲ ਟ੍ਰੇਨਿੰਗ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ 01 ਜੁਲਾਈ 2024 ਤੋਂ ਸੁਰੂ ਕੀਤੀ ਜਾ ਰਹੀ ਹੈ । ਲਿਖਤੀ ਪੇਪਰ ਪਾਸ ਸਾਰੇ ਹੀ ਯੁਵਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆ ਕੇ ਆਪਣੀ ਫ਼ਿਜੀਕਲ ਟ੍ਰੇਨਿੰਗ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ । ਟ੍ਰੇਨਿੰਗ ਦੌਰਾਨ ਯੁਵਕਾਂ ਦਾ ਰਹਿਣਾ, ਖਾਣਾ ਅਤੇ ਟ੍ਰੇਨਿੰਗ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ। ਵਧੇਰੀ ਜਾਣਕਾਰੀ ਲਈ 88728-02046 ਅਤੇ 78891-75575 *ਤੇ ਸਵੇਰੇ 09:00 ਵਜੇ ਤੋਂ ਸ਼ਾਮ 05.00 ਵਜੇ ਤੱਕ ਸਪੰਰਕ ਕੀਤਾ ਜਾ ਸਕਦਾ ਹੈ ।