ਪਿੰਡ ਲਹਿਰਾ ਵਿਖੇ ਸਥਿਤ ਹੰਡਾਈ ਸੋਅ ਰੂਮ ਵਾਲਿਆਂ ਨੇ ਨਿਊ ਕਰੇਟਾ ਕਾਰ ਕੀਤੀ ਲਾਂਚ

  • ਫੇਸ ਲਿਫਟ ਕਰੇਟਾ ਕਾਰ ਗਾਹਕਾਂ ਦੀ ਮਨਪਸੰਦ ਕਾਰ : ਸਰਪੰਚ ਲਹਿਰਾ 

ਡੇਹਲੋਂ 20 ਜਨਵਰੀ ( ਦਾਰਾ ਘਵੱਦੀ )  ਕਾਰਾਂ ਬਨਾਉਣ ਦੇ ਖੇਤਰ ਚ ਜਾਣਿਆ ਪਛਾਣਿਆ ਨਾਂਅ ਹੰਡਾਈ ਕੰਪਨੀ ਨੇ ਅਪਣੇ ਗਾਹਕਾਂ ਦੀ ਪਸੰਦੀਦੀ ਬਹੁਤ ਹੀ ਸੁੰਦਰ ਮਾਡਲ ਵਿੱਚ ਫੇਸ ਲਿਫਟ ਕਰੇਟਾ ਨਿਊ ਕਾਰ ਲਾਂਚ ਕੀਤੀ ਹੈ। ਜਿਸਦੀ ਕਿ ਅੱਜ ਪਿੰਡ ਲਹਿਰਾ ਮਲੇਰਕੋਟਲਾ ਲੁਧਿਆਣਾ ਰੋਡ ਤੇ ਸਥਿਤ ਹੰਡਾਈ ਕੰਪਨੀ ਦੇ ਸੋਅ ਰੂਮ ਵਿੱਚ ਸਰਪੰਚ ਗੁਰਜੀਤ ਸਿੰਘ ਲਹਿਰਾ ਅਤੇ ਜਰਨਲ ਮੈਨੇਜਰ ਹਿੰਮਤ ਵੱਲੋਂ ਸਟਾਫ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਘੁੰਡ ਚੁਕਾਈ ਕੀਤੀ ਗਈ । ਇਸ ਮੌਕੇ ਸਰਪੰਚ ਗੁਰਜੀਤ ਸਿੰਘ ਲਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੰਡਾਈ ਕੰਪਨੀ ਹਮੇਸ਼ਾ ਹੀ ਗਾਹਕਾਂ ਦੀ ਸਹੂਲਤ ਨੂੰ ਦੇਖਦਿਆਂ ਸਮੇਂ ਸਮੇਂ ਤੇ ਉਨਾ ਦੀ ਪਸੰਦੀ ਦੀਆਂ ਕਾਰਾਂ ਲਾਂਚ ਕਰਦੀ ਰਹਿੰਦੀ ਹੈ। ਜੋ ਕਿ ਗਾਹਕ ਬਹੁਤ ਪਸੰਦ ਕਰਦੇ ਹਨ ਅਤੇ ਹੰਡਾਈ ਕੰਪਨੀ ਦੀਆਂ ਬਿਹਤਰੀਨ ਸੇਵਾਵਾਂ ਤੋਂ ਹਮੇਸ਼ਾ ਖੁਸ਼ ਹੁੰਦੇ ਹਨ ਉਨ੍ਹਾਂ ਕਿਹਾ ਕਿ ਫੇਸ ਲਿਫਟ ਕਰੇਟਾ ਨਿਊ ਮਾਡਲ ਕਾਰ ਵੀ ਗਾਹਕਾਂ ਨੂੰ ਬਹੁਤ ਪਸੰਦ ਆਵੇਗੀ ਅਤੇ ਇਸਦਾ ਭਰਪੂਰ ਅਨੰਦ ਮਾਣਨਗੇ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਲਹਿਰਾ,ਜਰਨਲ ਮੈਨੇਜਰ ਹਿੰਮਤ, ਐਮ ਡੀ ਦੇ ਸਪੁੱਤਰ ਹਰਮਿਸਰਤ ਸਿੰਘ , ਮਨਪ੍ਰੀਤ ਸਿੰਘ ਸੇਲ ਮਨੇਜਰ, ਖੁਸ਼ਵਿੰਦਰ, ਅਮਨਦੀਪ, ਸੁਰਿੰਦਰ ਸਿੰਘ,ਨਾਦੀਮ ਮਲੇਰਕੋਟਲਾ, ਡਾਕਟਰ ਮਨਜੀਤ ਸਿੰਘ, ਜੱਸੀ ਨੰਗਲ, ਅਤੇ ਕਰਮਜੀਤ ਸਿੰਘ ਖੇੜਾ ਆਦਿ ਮੌਜੂਦ ਸਨ।