ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਕੈਬਨਿਟ ਮੰਤਰੀ ਈਟੀਓ 

  • ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਦਾ ਬਿਜਲੀ ਮੰਤਰੀ ਵੱਲੋਂ ਉਦਘਾਟਨ
  • ਪੰਜਾਬ ਸਰਕਾਰ ਹਰੇਕ ਵਰਗ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯਤਨਸ਼ੀਲ : ਕੈਬਨਿਟ ਮੰਤਰੀ ਈਟੀਓ

ਫਤਿਹਗੜ੍ਹ ਪੰਜਤੂਰ, 31 ਮਾਰਚ : ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਨਾਲ ਇਸ ਸ਼ਹਿਰ ਨੂੰ ਹੁਣ ਮੇਨ ਸੜਕ ਦੇ ਨਾਲ ਨਵੀਂ ਪਾਈ 11 ਕੇਵੀ ਲਾਈਨ ਨਾਲ ਜੋੜ ਦਿੱਤਾ ਗਿਆ ਹੈ। ਇਸ ਲਾਈਨ ਦਾ ਅੱਜ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਇਕ ਸਾਲ ਵਿੱਚ ਕੀਤੇ ਗਏ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ। ਉਹਨਾਂ ਦੱਸਿਆ ਕਿ 11 ਕੇਵੀ ਫਤਿਹਗੜ੍ਹ ਪੰਜਤੂਰ ਅਰਬਨ ਫੀਡਰ ਦੀ ਲਾਈਨ ਜੋ ਕਿ ਖੇਤਾਂ ਵਿੱਚ ਦੀ ਲੰਘਦੀ ਹੋਈ ਫਤਿਹਗੜ੍ਹ ਪੰਜਤੂਰ ਸ਼ਹਿਰੀ ਨੂੰ ਸਪਲਾਈ ਦੇ ਰਹੀ ਹੈ।ਇਸ ਫੀਡਰ ਉਪੱਰ 80 ਐਮਪੀਅਰ ਲੋਡ ਚੱਲਦਾ ਹੈ।ਇਸ ਸ਼ਹਿਰ ਦੇ ਲੋਕਾਂ ਦੀ ਮੰਗ ਸੀ ਕਿ ਫਤਿਹਗੜ੍ਹ ਪੰਜਤੂਰ ਬਿਜਲੀ ਘਰ ਤੋ ਮੇਨ ਸੜਕ ਦੇ ਨਾਲ ਨਵੀਂ 11 ਕੇਵੀ ਲਾਈਨ ਪਾ ਕੇ ਫਤਿਹਗੜ੍ਹ ਪੰਜਤੂਰ ਸ਼ਹਿਰ ਨੂੰ ਸਪਲਾਈ ਦਿੱਤੀ ਜਾਵੇ। ਇਲਾਕਾ ਵਾਸੀਆਂ ਦੀ ਮੰਗ ਸੀ ਕਿ 66ਕੇਵੀ ਸ/ਸ ਤੋਂ ਸ਼ਹਿਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਦਰੱਖਤ ਲੱਗੇ ਹੋਣ ਕਰਕੇ ਇਸ ਲਾਈਨ ਲਈ 3 ਕੋਰ ਐਕਸ ਐਲ ਪੀ ਈ ਕੇਬਲ 150 ਐਮ ਐਮ ਪਾਈ ਜਾਵੇ। ਇਸ ਸਾਰੇ ਤਖਮੀਨੇ ਉਪੱਰ ਆਉਣ ਵਾਲਾ ਖਰਚਾ ਪੰਜਾਬ ਸਰਕਾਰ/ਪੀ.ਐਸ.ਪੀ.ਸੀ.ਐਲ. ਵੱਲੋ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਲਾਕਾ ਵਾਸੀਆਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਪੂਰਨ ਕਾਲੀ ਨਿਰਦੇਸ਼ਕ ਕਮੇਟੀ ਪੀ.ਐਸ.ਪੀ.ਸੀ.ਐਲ. ਵੱਲੋਂ ਸਕੀਮ ਅਪਰੂਵ ਕਰਨ ਉਪਰੰਤ ਪੀ.ਐਸ.ਪੀ.ਸੀ.ਐਲ. ਉਪ ਮੰਡਲ ਫਤਿਹਗੜ੍ਹ ਪੰਜਤੂਰ ਅਧੀਨ ਸ਼ਹਿਰੀ ਮੰਡਲ ਮੋਗਾ ਸਰਕਲ ਫਰੀਦਕੋਟ ਵੱਲੋ ਰਕਮ 980013 ਰੂ: ਪਾਸ ਕਰਵਾਕੇ ਕੰਮ ਮੁਕੰਮਲ ਕੀਤਾ ਗਿਆ।ਇਸ ਕੰਮ ਦਾ 980013 ਰੂ: ਦਾ ਡਿਪਾਜਿਟ ਤਖਮੀਨਾ ਬਣਦਾ ਸੀ, ਜੋ ਕਿ ਪੰਜਾਬ ਸਰਕਾਰ ਵੱਲੋ ਜਮ੍ਹਾ ਕਰਵਾਕੇ ਕੰਮ ਮੁਕੰਮਲ ਕਰਵਾਇਆ ਗਿਆ। ਇਹ ਕੰਮ ਮੁਕੰਮਲ ਹੋਣ ਨਾਲ ਫਤਿਹਗੜ੍ਹ ਪੰਜਤੂਰ ਸ਼ਹਿਰ ਦੇ ਲੋਕਾ ਨੂੰ ਨਿਰਵਿਘਨ ਸਪਲਾਈ ਮਿਲੇਗੀ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਇਸ ਕੰਮ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।