ਆਸਾਨ ਕਿਸ਼ਤਾਂ ਨਾਲ ਲੋਕ ਬਣ ਰਹੇ ਨੇ ਜਾਇਦਾਦਾਂ ਦੇ ਮਾਲਕ : ਵਿਧਾਇਕ ਅਰੋੜਾ

  • ਪਾਰਦਰਸ਼ੀ ਢੰਗ ਨਾਲ ਬੋਲੀਕਾਰ ਖਰੀਦ ਰਹੇ ਨੇ ਜਾਇਦਾਦਾਂ- ਚੇਅਰਮੈਨ ਦੀਪਕ ਅਰੋੜਾ

ਮੋਗਾ, 24 ਸਤੰਬਰ 2024 : ਅੱਜ ਨਗਰ ਸੁਧਾਰ ਟਰੱਸਟ ਮੋਗਾ ਵਿਖੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੁਆਰਾ ਪਿੱਛਲੇ ਦਿਨੀਂ ਖਰੀਦਦਾਰਾਂ ਦੁਆਰਾ ਖਰੀਦੀ ਪ੍ਰਾਪਰਟੀ ਦੇ ਅਲਾਟਮੈਂਟ ਲੈਟਰ ਵੰਡਦੇ ਹੋਏ ਕਿਹਾ ਗਿਆ ਕਿ ਟਰੱਸਟ ਦੀ ਬਹੁਤ ਵਧੀਆ ਸਕੀਮ ਹੈ ਜਿਸ ਨਾਲ ਆਸਾਨ ਕਿਸ਼ਤਾਂ ਵਿੱਚ ਜ਼ਾਇਦਾਦ ਦੇ ਮਾਲਕ ਬਣਿਆ ਜਾ ਸਕਦਾ ਹੈ ਅਤੇ ਕਮਰਸ਼ੀਅਲ ਹੋਵੇ ਤਾਂ ਇੱਕ ਚੌਥਾਈ ਪੈਸੇ ਦੇ ਕੇ ਆਪਣਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਬਾਕੀ ਰਕਮ ਆਸਾਨ ਕਿਸ਼ਤਾਂ ਰਾਹੀਂ ਦਿੱਤੀ ਜਾ ਸਕਦੀ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਭਰੋਸਾ ਕਰਕੇ ਟਰੱਸਟ ਦੀਆਂ ਜਾਇਦਾਦਾਂ ਦੀ ਬੋਲੀ ਲਗਾਈ ਜਾਂਦੀ ਹੈ ਅਤੇ ਖਰੀਦਿਆ ਜਾ ਰਿਹਾ ਹੈ। ਉਹਨਾਂ ਦਾ ਭਰੋਸਾ ਕਦੇ ਨਹੀਂ ਤੋੜਿਆ ਜਾਵੇਗਾ ਅਤੇ ਪਾਰਦਰਸ਼ੀ ਢੰਗ ਨਾਲ ਬੋਲੀ ਕਰਵਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਰਿਹਾ ਹੈ।ਅਸੀਂ  ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੀ ਬੋਲੀ ਸਮੇਂ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈਣ ਅਤੇ ਕਿਸ਼ਤਾਂ ਵਿੱਚ ਜਾਇਦਾਦ ਖਰੀਦਣ ਜਿਸ ਨਾਲ ਲੋਕਾਂ ਦਾ ਫਾਇਦਾ ਹੋਵੇ ਅਤੇ ਨਾਲ ਹੀ ਸਰਕਾਰ ਦਾ ਵੀ ਫਾਇਦਾ ਹੋਵੇ।ਇਸ ਸਮੇਂ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਸੰਧੂ,ਮੇਅਰ ਬਲਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ, ਲੇਖਾਕਾਰ ਯਾਦਵਿੰਦਰ ਸਿੱਧੂ,ਅੰਕਿਤ ਨਾਰੰਗ ਅਤੇ ਹੋਰ ਵੀ ਹਾਜ਼ਰ ਸਨ।