ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਬੰਗਲੌਰ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ਵਿੱਚ ਮੱਲਾਂ ਮਾਰੀਆਂ

ਲੁਧਿਆਣਾ 09 ਮਾਰਚ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿੱਲੀ ਵੱਲੋਂ ਜੈਨ ਯੂਨੀਵਰਸਿਟੀ ਬੰਗਲੌਰ ਵਿਖੇ ਆਯੋਜਿਤ ਸਰਵ ਭਾਰਤੀ ਨੈਸ਼ਨਲ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਨਾਟਕ ਅਤੇ ਭਾਸ਼ਣ ਮੁਕਾਬਲੇ ਵਿੱਚ ਅਹਿਮ ਸਥਾਨ ਪ੍ਰਾਪਤ ਕੀਤੇ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਸਬੰਧਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ। ਅੱਜ ਆਪਣੇ ਦਫਤਰ ਵਿਦਿਆਰਥੀਆਂ ਨਾਲ ਮਿਲਣੀ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਜੋ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਅਤੇ ਵਿਅਕਤੀਤਵ ਵਿਕਾਸ ਨੂੰ ਪਕੇਰਾ ਕਰਦੀਆਂ ਹਨ। ਉਹਨਾ ਵਿਦਿਆਰਥੀਆਂ ਨੂੰ ਸਾਹਿਤ, ਸਭਿਆਚਾਰ ਅਤੇ ਖੇਡਾਂ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਤ ਕੀਤਾ। ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਕ ਡਾ ਨਿਰਮਲ ਜੌੜਾ  ਨੇ ਦੱਸਿਆ ਕਿ ਇਸ ਰਾਸ਼ਟਰੀ ਯੁਵਕ ਮੇਲੇ ਦੌਰਾਨ ਨਾਟਕ ਮੁਕਾਬਲੇ ਵਿੱਚ ਪੀ ਏ ਯੂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ  ਜਦੋਂ ਕਿ ਅਤੇ ਭਾਸ਼ਣ ਮੁਕਾਬਲੇ ਵਿੱਚ ਤਰੁਨ ਕਪੂਰ ਨੇ ਤੀਸਰਾ ਇਨਾਲ ਜਿਤਿਆ ਹੈ। ਡਾ ਨਿਰਮਲ ਜੌੜਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਰਾਸ਼ਟਰੀ ਪੱਧਰ ਤੇ ਹੋਏ ਇਸ ਮਹਾਂ ਮੁਕਾਬਲੇ ਵਿੱਚ ਇਨਾਮ ਜਿੱਤ ਕੇ ਪੰਾਜ ਐਗਰੀਕਲਚਰਲ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਵਿਦਿਅਰਥੀਆਂ ਨਾਲ ਟੀਮ ਮੈਨੇਜਰ ਵੱਜੋਂ ਗਏ ਸਭਿਅਚਾਰਕ ਗਤੀਵਿਧੀਆਂ ਦੇ ਸੁਪਰਵਾਈਜ਼ਰ ਸਤਵੀਰ ਸਿੰਘ ਨੇ ਦਸਿਆ ਕਿ ਇਸ ਰਾਸ਼ਟਰੀ ਯੁਵਕ ਮੇਲੇ ਵਿੱਚ ਦੇਸ਼ ਭਰ ਤੋਂ ਇੱਕ ਸੌ ਪੱਚੀ ਯੂਨਵਿਰਸਿਟੀਆਂ ਦੇ ਲੱਗਭੱਗ ਪੱਚੀ ਸੌ ਵਿਦਿਆਰਥੀਆਂ ਨੇ ਸੰਗੀਤ , ਨਾਟਕ , ਨਾਚ, ਕੋਮਲ ਕਲਾਵਾਂ ਅਤੇ ਸਾਹਿਤਕ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਸਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ ਜਸਵਿੰਦਰ ਕੌਰ ਬਰਾੜ ਨੇ ਦਸਿਆ ਕਿ ਹੁਣ ਪੀ ਏ ਯੂ ਦੇ ਵਿਦਿਆਰਥੀ ਆਲ ਇੰਡੀਆ ਕੌਂਸਲ ਆਫ ਐਗਰੀਕਲਚਰ ਰੀਸਰਚ ਵੱਲੋਂ ਕਰਵਾਏ ਜਾ ਰਹੇ ਅੰਤਰ ਐਗਰੀਕਲਚਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਭਾਗ ਲੈਣ ਜਾ ਰਹੇ ਹਨ । ਅੱਜ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਯੂਨੀਵਰਸਿਟੀ ਕੋਮਲ ਕਲਾਵਾਂ ਕਲੱਬ ਦੇ ਪ੍ਰਧਾਨ ਡਾ ਰੁਪਿੰਦਰ ਕੌਰ ਤੂਰ, ਯੂਨੀਵਰਸਿਟੀ ਡਾਂਸ ਡਰਾਮਾ ਸੰਗੀਤ ਕਲੱਬ ਦੇ ਪ੍ਰਧਾਨ ਡਾ ਵਿਸ਼ਾਲ ਬੈਕਟਰ, ਡਾ ਆਸ਼ੂ ਤੂਰ, ਡਾ ਅਨੁਰੀਤ ਕੌਰ ਚੰਦੀ, ਡਾ ਸ਼ਰਨਜੀਤ ਕੌਰ ਬੱਲ, ਡਾ ਕਰਨਵੀਰ ਸਿੰਘ ਗਿੱਲ, ਡਾ ਨਿਲੇਸ਼ ਬੀਵਾਲਕਰ, ਸਭਿਅਚਾਰਕ ਗਤੀਵਿਧੀਆਂ ਦੇ ਸੁਪਰਵਾਈਜ਼ਰ ਸਤਵੀਰ ਸਿੰਘ, ਬੇਸਿਕ ਸਾਇੰਸ ਕਾਲਜ ਤੋਂ ਡਾ ਅਮਨਦੀਪ ਕੌਰ ਅਤੇ ਡਾ ਪ੍ਰਯਿੰਕਾ ਗੋਇਲ ਹਾਜ਼ਰ ਸਨ।