ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ ਗਿਆ

ਲੁਧਿਆਣਾ 6 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੇ ਖੋਜਾਰਥੀਆਂ ਕੁਮਾਰੀ ਜਸ਼ਲੀਨ ਕੌਰ ਸਿੱਧੂ ਅਤੇ ਕੁਮਾਰੀ ਸ਼ਿਵਾਨੀ ਝਾਅ ਨੂੰ ਵੱਕਾਰੀ ਪੀ.ਐਚ.ਡੀ. ਲਈ ਅਬਦੁਲ ਕਲਾਮ ਸਕਾਲਰਸ਼ਿਪ 2022-23 ਲਈ ਡਾਕਟੋਰਲ ਖੋਜ ਨੂੰ ਜਾਰੀ ਰੱਖਣ ਹਿਤ ਦਿੱਤੀ ਗਈ ਹੈ | ਇਹ ਸਕਾਲਰਸ਼ਿਪ ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਪ੍ਰਦਾਨ ਕੀਤੀ ਗਈ |ਜਸ਼ਲੀਨ ਕੌਰ ਸਿੱਧੂ ਆਪਣਾ ਖੋਜ ਕਾਰਜ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ ਹੇਠ ਪੰਜਾਬ ਰਾਜ ਵਿੱਚ ਕਣਕ ਅਤੇ ਝੋਨੇ ਦੇ ਬੀਜ ਸਰੋਤ ਦੇ ਨੈੱਟਵਰਕ ਸੰਬੰਧੀ ਕਰ ਰਹੇ ਹਨ | ਕੁਮਾਰੀ ਸ਼ਿਵਾਨੀ ਝਾਅ ਦੇ ਨਿਗਰਾਨ ਡਾ. ਧਰਮਿੰਦਰ ਸਿੰਘ ਹਨ ਅਤੇ ਉਹ ਪੰਜਾਬ ਵਿੱਚ ਕਣਕ-ਝੋਨਾ ਪ੍ਰਣਾਲੀ ਦੇ ਭੂਮੀ ਉੱਪਰ ਪਏ ਪ੍ਰਭਾਵਾਂ ਸੰਬੰਧੀ ਖੋਜਸ਼ੀਲ ਹਨ |ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ|