ਪੀ ਏ ਯੂ ਦੇ ਵਿਦਿਆਰਥੀ ਨੂੰ ਫੈਲੋਸ਼ਿਪ ਮਿਲੀ

ਲੁਧਿਆਣਾ 4 ਮਈ : ਪੀ.ਏ.ਯੂ. ਦੇ ਬਾਇਓਕਮਿਸਟਰੀ ਵਿਭਾਗ ਤੋਂ ਹਾਲ ਹੀ ਵਿੱਚ ਡਾਕਟਰੇਟ ਕਰਨ ਵਾਲੇ ਵਿਦਿਆਰਥੀ ਕੁਮਾਰੀ ਹਿਨਾ ਰਾਣੀ ਨੇ ਯੂ.ਐਸ. ਡੀਪਾਰਟਮੈਂਟ ਆਫ਼ ਐਗਰੀਕਲਚਰ, ਸੀਰੀਅਲ ਕਰੌਪਸ ਰਿਸਰਚ ਯੂਨਿਟ, ਮੈਡੀਸਨ, ਵਿਸਕਾਨਸਿਨ, ਯੂ. ਵਿੱਚ "ਪੋਸਟ-ਡਾਕਟੋਰਲ ਰਿਸਰਚ ਐਸੋਸੀਏਟ ਪੋਜੀਸ਼ਨ" ਪ੍ਰਾਪਤ ਕਰਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਕੁਮਾਰੀ ਹਿਨਾ ਨਵੀਨ ਤਕਨੀਕਾਂ ਦੇ ਸੁਮੇਲ ਦੀ ਵਰਤੋਂ ਕਰਕੇ ਜੌਂ ਦੇ ਬੀਜਾਂ ਦੀ ਮੈਟਾਬੋਲਾਈਟ ਪ੍ਰੋਫਾਈਲਿੰਗ 'ਤੇ ਕੰਮ ਕਰ ਰਹੀ ਹੈ। ਇਸ ਫੈਲੋਸ਼ਿਪ ਵਿਚ ਉਸ ਨੂੰ 60,000 ਅਮਰੀਕੀ ਡਾਲਰ ਸਲਾਨਾ ਰਾਸ਼ੀ ਸਿਹਤ, ਨਜ਼ਰ ਦੀ ਦੇਖਭਾਲ, ਦੰਦਾਂ, ਜੀਵਨ ਬੀਮਾ ਆਦਿ ਵਜੋਂ ਮਿਲੇਗੀ। ਪੀ.ਐਚ.ਡੀ. ਪ੍ਰੋਗਰਾਮ ਵਿੱਚ, ਕੁਮਾਰੀ ਹਿਨਾ ਨੇ ਡਾ ਰਚਨਾ ਭਾਰਦਵਾਜ ਦੀ ਅਗਵਾਈ ਵਿੱਚ ਹਾਰਡੀਅਮ ਵੀ, ਮਿਊਟੈਂਟਸ, ਹਲਡ, ਹਲ ਲੈਸ ਅਤੇ ਜੰਗਲੀ ਜੀਨੋਟਾਈਪਜ਼ ਵਿੱਚ ਮਾਲਟ ਕੁਆਲਿਟੀ ਅਤੇ ਥਰਮੋਸਟੈਬਿਲਟੀ 'ਤੇ ਕੰਮ ਕੀਤਾ।  ਉਸਨੇ ਆਈ ਸੀ ਏ ਆਰ ਨੈੱਟ ਅਤੇ ਗੇਟ ਦੀ ਯੋਗਤਾ ਵੀ ਪ੍ਰਾਪਤ ਕੀਤੀ ਹੈ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਡਾ  ਪਰਦੀਪ ਕੁਮਾਰ ਛੁਨੇਜਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼; ਡਾ: ਸ਼ੰਮੀ ਕਪੂਰ, ਡੀਨ, ਕਾਲਜ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼; ਡਾ: ਮਨਜੀਤ ਕੌਰ ਸੰਘਾ, ਮੁਖੀ, ਬਾਇਓਕੈਮਿਸਟਰੀ ਵਿਭਾਗ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਯਤਨਾਂ ਦੀ ਸਫਲਤਾ ਦੀ ਕਾਮਨਾ ਕੀਤੀ।