ਪੀਏਯੂ ਦੇ ਵਿਦਿਆਰਥੀ ਨੂੰ ਸਰਵੋਤਮ ਪੀ.ਐਚ.ਡੀ. ਥੀਸਿਸ ਐਵਾਰਡ ਮਿਲਿਆ

ਲੁਧਿਆਣਾ 30 ਅਗਸਤ 2024 : ਪੀ ਏ ਯੂ ਦੇ ਖੇਤੀ ਵਿਗਿਆਨ ਵਿਭਾਗ ਵਿਚ ਖੋਜਾਰਥੀ ਡਾ. ਸਿਮਰਨਪ੍ਰੀਤ ਸਿੰਘ ਬੋਲਾ ਨੂੰ ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਥੀਸਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ ਆਪਣੀ ਪੀ.ਐੱਚ.ਡੀ. ਡਾ: ਹਰਪ੍ਰੀਤ ਕੌਰ ਵਿਰਕ,  ਵਿਗਿਆਨੀ ਦਾਲ ਸੈਕਸ਼ਨ,  ਦੀ ਅਗਵਾਈ ਹੇਠ ਪੀ.ਐਚ.ਡੀ. ਖੋਜ ਸੰਪੂਰਨ ਕੀਤੀ ਸੀ। ਪੀ ਏ ਯੂ ਦੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ ਵਰਿੰਦਰ ਸਿੰਘ ਸੋਹੂ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ ਹਰੀ ਰਾਮ ਨੇ ਇਸ ਪ੍ਰਾਪਤੀ ਲਈ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਵਧਾਈ ਦਿੱਤੀ।