ਪੀ.ਏ.ਯੂ. ਨੇ ਵਣ-ਖੇਤੀ ਅਤੇ ਬੂਟਿਆਂ ਦੀ ਸਾਂਭ-ਸੰਭਾਲ ਸੰਬੰਧੀ ਸਿਖਲਾਈ ਦਿੱਤੀ

ਲੁਧਿਆਣਾ 19 ਜੂਨ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਦਾ ਵਣ-ਖੇਤੀ, ਰੁੱਖ ਨਰਸਰੀ (ਸਫੈਦੇ ਦੀ ਕੋਲੋਨਲ ਨਰਸਰੀ) ਅਤੇ ਬੂਟਿਆਂ ਦੀ ਸਾਂਭ-ਸੰਭਾਲ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ| ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿਚ 9 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਪੰਜ ਦਿਨ ਦੀ ਟਰੇਨਿੰਗ ਵਿਚ ਸਿਖਿਆਰਥੀਆਂ ਨੂੰ ਵਣ-ਖੇਤੀ ਬਾਰੇ ਸਿਖਲਾਈ ਦਿਤੀ ਗਈ | ਕੋਰਸ ਦੇ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇੇ ਦੱਸਿਆ ਇਹ ਕੋਰਸ ਸਿਖਿਆਰਥੀਆਂ ਨੂੰ ਵਣ-ਖੇਤੀ ਦਾ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਬਾਰੇ ਮਾਹਿਰਾਂ ਵੱਲੋਂ ਚਾਨਣਾ ਪਾਇਆ ਗਿਆ| ਇਸ ਕੋਰਸ  ਦੇ ਤਕਨੀਕੀ ਮਾਹਿਰ ਡਾ. ਜੀ ਪੀ ਐੱਸ ਢਿੱਲੋ, ਮੁਖੀ ਵਣ-ਖੇਤੀ ਅਤੇ ਕੁਦਰਤੀ ਸੋਮੇ ਵਿਭਾਗ ਨੇ ਵਣ-ਖੇਤੀ ਦੀ ਆਰਥਿਕ ਅਤੇ ਵਾਤਾਵਰਣ ਲਈ ਮਹੱਤਤਾ ਬਾਰੇ ਦੱਸਿਆ| ਕੋਰਸ ਦੌਰਾਨ ਵੱਖ ਵੱਖ ਮਾਹਿਰਾਂ ਡਾ. ਰਿਸ਼ੀਇੰਦਰ ਸਿੰਘ ਗਿੱਲ, ਡਾ. ਹਰਮੀਤ ਸਿੰਘ ਸਰਲੈਚ, ਡਾ. ਬਲਜੀਤ ਸਿੰਘ,  ਡਾ. ਪਰਮਿੰਦਰ ਸਿੰਘ, ਡਾ. ਅਰਸ਼ਦੀਪ ਕੌਰ, ਡਾ. ਸਪਨਾ ਠਾਕੁਰ, ਡਾ. ਆਰ ਕੇ ਗਰਗ, ਡਾ. ਅਸ਼ੋਕ ਕੁਮਾਰ ਧਕੜ, ਡਾ. ਨਵਨੀਤ ਕੌਰ ਅਤੇ ਜਿਲ੍ਹਾ ਵਣ ਅਫਸਰ ਲੁਧਿਆਣਾ, ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ | ਮੈਡਮ ਕੁਲਦੀਪ ਕੌਰ ਨੇ ਆਏ ਹੋਏ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ