ਪੀ.ਏ.ਯੂ. ਦੇ ਕਿਸਾਨ ਮੇਲੇ ਫ਼ਸਲ ਮੁਕਾਬਲਿਆਂ ਦੇ ਜੇਤੂ ਕਿਸਾਨਾਂ ਨੂੰ ਇਨਾਮ ਵੰਡੇ ਗਏ

ਲੁਧਿਆਣਾ 25 ਮਾਰਚ : ਪੀ.ਏ.ਯੂ. ਦੇ ਸਾਉਣੀ ਦੀਆਂ ਫ਼ਸਲਾਂ ਲਈ ਕਰਵਾਏ ਕਿਸਾਨ ਮੇਲੇ ਦੇ ਦੂਜੇ ਦਿਨ ਅੱਜ ਫਸਲ ਮੁਕਾਬਲੇ ਅਤੇ ਹੋਰ ਵਰਗਾਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਭਾਰਤੀ ਜੰਗਲਾਤ ਖੋਜ ਸੰਸਥਾਨ ਦੇਹਰਾਦੂਨ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਸ਼ਰਮਾ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ, ਇਸ ਮੌਕੇ ਲਸਣ ਮੁਕਾਬਲਿਆਂ ਵਿੱਚ ਪਹਿਲਾ ਇਨਾਮ ਤੀਰਥ ਸਿੰਘ, ਪਿੰਡ ਸਦੌਂੜ, ਜ਼ਿਲ੍ਹਾ ਮਲੇਰਕੋਟਲਾ, ਦੂਜਾ ਇਨਾਮ ਸ਼ਿਵ ਕੁਮਾਰ ਪਿੰਡ ਮੌੜਾ ਜ਼ਿਲ੍ਹ ਸੰਗਰੂਰ, ਨਿੰਬੂ ਵਿੱਚ ਪਹਿਲਾ ਇਨਾਮ ਰਮਨਪ੍ਰੀਤ ਸਿੰਘ ਪਿੰਡ ਬਿਰਕਵਾਲ, ਜ਼ਿਲ੍ਹਾ ਪਟਿਆਲਾ, ਦੂਜਾ ਇਨਾਮ ਅਮਨਪ੍ਰੀਤ ਸਿੰਘ ਪਿੰਡ ਜਲਵੇੜੀ ਸੇਹਲਾ, ਜ਼ਿਲ਼੍ਹਾ ਫਤਹਿਗੜ੍ਹ ਸਾਹਿਬ, ਗੇਂਦੇ ਵਿੱਚ ਪਹਿਲਾ ਇਨਾਮ ਸਤਨਾਮ ਸਿੰਘ ਪਿੰਡ ਬੁਰਜ ਥਰੋੜ, ਜ਼ਿਲ੍ਹਾ ਬਠਿੰਡਾ, ਗੰਨੇ ਵਿੱਚ ਪਹਿਲਾ ਇਨਾਮ ਜੈ ਵੀਰ ਜਾਖੜ ਪਿੰਡ ਪੰਚਕੋਸੀ, ਅਬੋਹਰ, ਪਿਆਜ਼ ਵਿੱਚ ਪਹਿਲਾ ਇਨਾਮ ਤੀਰਥ ਸਿੰਘ ਪਿੰਡ ਸਦੌਂੜ, ਮਲੇਰਕੋਟਲਾ, ਦੂਜਾ ਇਨਾਮ ਰਘੂਰਾਜ ਸਿੰਘ, ਇੰਦਰਾ ਕਲੋਨੀ ਸੰਗਰੂਰ, ਟਮਾਟਰ ਵਿੱਚ ਪਹਿਲਾ ਇਨਾਮ ਕਰਨਵੀਰ ਕੌਰ ਪਿੰਡ ਬਨਵਾਲਾ, ਪਟਿਆਲਾ, ਦੂਜਾ ਇਨਾਮ ਜਗਦੀਸ਼ ਸਿੰਘ ਪਿੰਡ ਮਲਕਪੁਰ, ਲੁਧਿਆਣਾ, ਪਪੀਤੇ ਵਿੱਚ ਪਹਿਲਾ ਇਨਾਮ ਮਨਜੀਤ ਸਿੰਘ, ਪਿੰਡ ਨਾਗਰਾ ਸੰਗਰੂਰ, ਬੇਰ ਵਿੱਚ ਪਹਿਲਾ ਇਨਾਮ ਹਰਸ਼ਪ੍ਰੀਤ ਸਿੰਘ, ਪਿੰਡ ਬਿਹੜਵਾਲ, ਪਟਿਆਲਾ, ਕੱਦੂ ਵਿੱਚ ਪਹਿਲਾ ਇਨਾਮ ਬਲਰਾਜ ਸਿੰਘ, ਪਿੰਡ ਅੜਕਵਾਸ ਸੰਗਰੂਰ, ਗੁੜ ਤੋਂ ਬਣੇ ਉਤਪਾਦਾਂ ਵਿੱਚ ਪਹਿਲਾ ਇਨਾਮ ਖੁਸ਼ਪਾਲ ਸਿੰਘ ਪਿੰਡ ਮਾਨਾ, ਪਟਿਆਲਾ, ਗੁੜ ਸ਼ੱਕਰ ਦੇ ਹੋਰ ਪਦਾਰਥਾਂ ਵਿੱਚ ਪਹਿਲਾ ਇਨਾਮ ਕਰਮਜੀਤ ਸਿੰਘ ਪਿੰਡ ਬੱਧਨਪੁਰ, ਸੰਗਰੂਰ, ਪੱਤਗੋਭੀ ਵਿੱਚ ਪਹਿਲਾ ਇਨਾਮ ਬਲਕਾਰ ਸਿੰਘ ਪਿੰਡ ਅੜਕਵਾਸ ਸੰਗਰੂਰ, ਫੁੱਲ ਗੋਭੀ ਵਿੱਚ ਪਹਿਲਾ ਇਨਾਮ ਪਰਮਜੀਤ ਸਿੰਘ, ਪਿੰਡ ਕੋਠੇ ਬੁਕਣਵਾਲੀ, ਕੋਟਕਪੂਰਾ, ਹਲਦੀ ਵਿੱਚ ਪਹਿਲਾ ਇਨਾਮ ਪਵਿੱਤਰਜੀਤ ਸਿੰਘ, ਪਿੰਡ ਜਲਬੇੜੀ ਸੇਹਲਾ, ਫਤਹਿਗੜ੍ਹ ਸਾਹਿਬ, ਆਲੂ ਵਿੱਚ ਪਹਿਲਾ ਇਨਾਮ ਹਰਪ੍ਰੀਤ ਸਿੰਘ, ਪਿੰਡ ਢਿੱਲਵਾਂ ਕਲਾਂ, ਫਰੀਦਕੋਟ, ਅਰਬੀ ਵਿੱਚ ਪਹਿਲਾ ਇਨਾਮ ਰਾਜਵੀਰ ਕੌਰ ਘੁਮਾਣ, ਇੰਦਰਾ ਕਲੋਨੀ ਸੰਗਰੂਰ, ਸਵੈ ਸਹਾਇਤਾ ਗਰੁੱਪ ਵਿੱਚ ਪਹਿਲਾ ਇਨਾਮ ਨਵਜੋਤ ਸਿੰਘ ਸ਼ੇਰਗਿੱਲ, ਪਿੰਡ ਮਜਾਲ ਖੁਰਦ, ਪਟਿਆਲਾ ਅਤੇ ਦੂਜਾ ਇਨਾਮ ਰੁਪਿੰਦਰ ਕੌਰ, ਨਰਾਇਣ ਨਗਰ, ਬਰਨਾਲਾ ਨੇ ਹਾਸਲ ਕੀਤਾ | ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤ ਦੀ ਵਿਕਰੀ ਵਿੱਚ ਪਹਿਲਾ ਇਨਾਮ ਕੇ.ਵੀ.ਕੇ. ਗੋਨਿਆਣਾ ਦੇ ਵਿਗਿਆਨੀਆਂ ਡਾ. ਵਿਵੇਕ ਕੁਮਾਰ, ਡਾ. ਵਿਵੇਕ ਸ਼ਰਮਾ, ਡਾ. ਐੱਨ ਐੱਸ ਧਾਲੀਵਾਲ, ਡਾ. ਕਰਮਜੀਤ ਸ਼ਰਮਾ, ਡਾ. ਗੁਰਮੇਲ ਸਿੰਘ ਅਤੇ ਇੰਜ. ਮਹਿਕਪ੍ਰੀਤ ਕੌਰ ਨੇ ਹਾਸਲ ਕੀਤਾ | ਇਸੇ ਤਰ੍ਹਾ ਦੂਜਾ ਇਨਾਮ ਕੇ.ਵੀ.ਕੇ. ਬਾਹੋਵਾਲ ਦੇ ਵਿਗਿਆਨੀਆਂ ਡਾ. ਮਨਿੰਦਰ ਸਿੰਘ ਬੌਂਸ, ਡਾ. ਪ੍ਰਭਜੋਤ ਕੌਰ, ਡਾ. ਸੁਖਵਿੰਦਰ ਸਿੰਘ ਔਲਖ, ਡਾ. ਕੰਵਰਪਾਲ ਸਿੰਘ ਢਿੱਲੋਂ, ਡਾ. ਮਨੀਸ਼ਾ ਭਾਟੀਆ, ਡਾ. ਅਜੈਬ ਸਿੰਘ ਅਤੇ ਡਾ. ਗੁਰਪ੍ਰਤਾਪ ਸਿੰਘ ਨੇ ਹਾਸਲ ਕੀਤਾ | ਇਸੇ ਤਰ੍ਹਾਂ ਪ੍ਰੋਤਸਾਹਨ ਪੁਰਸਕਾਰ ਕਾਰਜਕਾਰੀ ਨਿਰਦੇਸ਼ਕ, ਰੀਵਾਈਵਿੰਗ ਗਰੀਨ ਰੈਵੋਲੂਸ਼ਣ ਸੈੱਲ, ਪੀ.ਏ.ਯੂ. ਕੈਂਪਸ ਨੇ ਹਾਸਲ ਕੀਤਾ | ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਸਟਾਲਾਂ ਵਿੱਚ ਪਹਿਲਾ ਇਨਾਮ ਫਲ ਵਿਗਿਆਨ ਵਿਭਾਗ ਜਲੰਧਰ ਅਤੇ ਦੂਜਾ ਇਨਾਮ ਪੌਦਾ ਰੋਗ ਵਿਗਿਆਨ ਵਿਭਾਗ ਹੁਸ਼ਿਆਪੁਰ ਨੇ ਹਾਸਲ ਕੀਤਾ | ਸਟਾਲ ਮੁਕਾਬਲਿਆਂ ਵਿੱਚ ਟਰੈਕਟਰ ਕੰਬਾਈਨ ਅਤੇ ਰੀਪਰ ਆਦਿ ਵਿੱਚ ਪਹਿਲਾ ਇਨਾਮ ਮੈਸ. ਇੰਟਰਨੈਸ਼ਨਲ ਟਰੈਕਟਰ ਲਿਮਿਟਡ ਸੋਨਾਲਿਕਾ ਹੁਸ਼ਿਆਰਪੁਰ, ਟਰੈਕਟਰ ਨਾਲ ਚਲਾਏ ਜਾਣ ਵਾਲੇ ਉਪਰਕਣਾਂ ਵਿੱਚ ਪਹਿਲਾ ਇਨਾਮ ਟੀ ਐਂਡ ਡੀ ਇਲੈਟ੍ਰੀਕਲ ਸਿਸਟਮਜ਼, ਲੁਧਿਆਣਾ, ਇਲੈਕਟ੍ਰਿਕ ਮੋਟਰ ਇੰਜਣ ਅਤੇ ਪੰਪਿੰਗ ਸੈੱਟਜ਼ ਆਦਿ ਵਿੱਚ ਪਹਿਲਾ ਇਨਾਮ ਅਲਫਾ ਪਾਵਰ ਪ੍ਰਾਈਵੇਟ ਟੈੱਕ, ਲੁਧਿਆਣਾ, ਪਾਣੀ ਦੀ ਬੱਚਤ ਵਾਲੀਆਂ ਮਸ਼ੀਨਾਂ ਵਿੱਚ ਪਹਿਲਾ ਇਨਾਮ ਟੀ ਐਂਡ ਡੀ ਇਲੈਕਟ੍ਰੋਨਿਕ ਸਿਸਟਮਜ਼, ਲੁਧਿਆਣਾ, ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿੱਚ ਪਹਿਲਾ ਇਨਾਮ ਸਮੀਕਸ਼ਾ ਐਂਟਰਪ੍ਰਾਈਜ ਲੁਧਿਆਣਾ, ਖਾਦਾਂ ਵਿੱਚ ਪਹਿਲਾ ਇਨਾਮ ਇਫਕੋ ਲੁਧਿਆਣਾ, ਖੇਤੀ ਰਸਾਇਣਾਂ ਵਿੱਚ ਪਹਿਲਾ ਇਨਾਮ ਕ੍ਰਿਸਟਲ ਕਰਾਪ ਪ੍ਰੋਟੈਕਸ਼ਨ ਲਿਮਿਟਡ, ਲੁਧਿਆਣਾ ਨੇ ਹਾਸਲ ਕੀਤਾ |