ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਵਿਚਾਰ-ਵਟਾਂਦਰਾ ਸ਼ੈਸਨ ਹੋਇਆ

ਲੁਧਿਆਣਾ 17 ਅਪ੍ਰੈਲ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਵਿਦਿਆਰਥੀਆਂ ਦੇ ਪੇਸੇਵਰ ਹੁਨਰ ਨੂੰ ਵਧਾਉਣ ਲਈ ਬੀਤੇ ਦਿਨੀਂ ਇੱਕ ਉਦਯੋਗ-ਅਕਾਦਮਿਕ ਵਿਚਾਰ-ਵਟਾਂਦਰਾ ਸ਼ੈਸਨ ਦਾ ਆਯੋਜਨ ਕੀਤਾ ਗਿਆ ਸੀ| ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਵਿਸੇਸ ਮਹਿਮਾਨ ਵਜੋਂ ਸ਼ਾਮਿਲ ਹੋਏ |ਆਰੰਭਕ ਭਾਸ਼ਣ ਵਿੱਚ ਡਾ. ਧਾਲੀਵਾਲ ਨੇ ਪ੍ਰਬੰਧਕੀ ਭੂਮਿਕਾਵਾਂ ਵਿੱਚ ਸਫਲਤਾ ਲਈ ਮੁੱਖ ਤੱਤਾਂ ਵਜੋਂ ਗਿਆਨ ਦੀ ਨਿਰੰਤਰ ਪ੍ਰਾਪਤੀ, ਪੇਸੇਵਰ ਹੁਨਰ ਵਿੱਚ ਸੁਧਾਰ ਅਤੇ ਅਗਾਂਹਵਧੂ ਦ੍ਰਿਸਟੀਕੋਣ ਦੇ ਨਿਰਮਾਣ ਦੀ ਲੋੜ ਤੇ ਜ਼ੋਰ ਦਿੱਤਾ | ਉਹਨਾਂ ਨੇ ਜੀਵਨ ਵਿੱਚ ਅਨੁਸਾਸਨ, ਦ੍ਰਿੜਤਾ ਅਤੇ ਸਮਰਪਣ ’ਤੇ ਵੀ ਜੋਰ ਦਿੱਤਾ|ਇਸ ਮੌਕੇ ਲੁਧਿਆਣਾ ਬੇਵਰੇਜਜ਼ ਪ੍ਰਾ. ਲਿਮਟਿਡ ਦੇ ਆਗੂ ਸ੍ਰੀਮਤੀ ਜਪਲੀਨ ਕੌਰ ਸੈਸਨ ਦੇ ਮੁੱਖ ਬੁਲਾਰੇ ਸਨ| ਸ੍ਰੀਮਤੀ ਜਪਲੀਨ ਨੇ ਆਪਣੇ ਭਾਸ਼ਣ ਰਾਹੀਂ ਸਰੋਤਿਆਂ ਨੂੰ ਉਦਯੋਗਿਕ ਪੱਧਰ ’ਤੇ ਸਫਲ ਹੋਣ ਲਈ ਜਰੂਰੀ ਹੁਨਰਾਂ ਤੋਂ ਜਾਣੂ ਕਰਵਾਇਆ| ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਨਿਰੰਤਰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ| ਸ੍ਰੀਮਤੀ ਜਪਲੀਨ ਨੇ ਅਸਲ ਉਦਾਹਰਣਾਂ ਦਿੰਦੇ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਹਿੰਮਤ ਅਤੇ ਆਤਮ ਵਿਸਵਾਸ ਦੀ ਭਾਵਨਾ ਪੈਦਾ ਕੀਤੀ| ਇਹ ਸੈਸਨ ਹਾਜਰ ਲੋਕਾਂ ਲਈ ਬਹੁਤ ਲਾਭਦਾਇਕ ਰਿਹਾ | ਸੈਸਨ ਦੀ ਪ੍ਰਧਾਨਗੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸਰਮਾ ਨੇ ਕੀਤੀ| ਡਾ. ਅੰਤਿਮਾ ਗੁਪਤਾ ਨੇ ਬੁਲਾਰਿਆਂ ਦਾ ਸੁਆਗਤ ਕੀਤਾ ਅਤੇ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਡਾ. ਜਸਪ੍ਰੀਤ ਕੌਰ ਨੇ ਇਸ ਵਿਚਾਰ-ਵਟਾਂਦਰਾ ਸੈਸਨ ਲਈ ਧੰਨਵਾਦ ਦੇ ਸ਼ਬਦ ਕਹੇ |