ਪੀ.ਏ.ਯੂ. ਵਿਚ ਜੈਵਿਕ ਭਿੰਨਤਾ ਦਿਹਾੜਾ ਮਨਾਇਆ ਗਿਆ

ਲੁਧਿਆਣਾ 3 ਜੂਨ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਜੈਵਿਕ ਭਿੰਨਤਾ ਦਿਹਾੜਾ ਮਨਾਇਆ| ਇਸ ਮੌਕੇ ਬਹੁਤ ਸਾਰੇ ਕਾਰਜਾਂ ਰਾਹੀਂ ਇਸ ਸਾਲ ਦੇ ਥੀਮ ਨੂੰ ਸਕਾਰ ਕਰਨ ਲਈ ਵਿਦਿਆਰਥੀਆਂ ਨੂੰ ਜੈਵਿਕ ਭਿੰਨਤਾ ਤੋਂ ਜਾਣੂ ਕਰਵਾਇਆ ਗਿਆ| ਇਹ ਸਮਾਰੋਹ ਰਾਸ਼ਟਰੀ ਜੈਵ ਵਿਭਿਨਤਾ ਅਥਾਰਟੀ, ਪੰਜਾਬ ਜੈਵ ਵਿਭਿੰਨਤਾ ਬੋਰਡ, ਵਿਗਿਆਨ ਅਤੇ ਤਕਨਾਲੋਜੀ ਕੌਂਸਲ ਪੰਜਾਬ ਦੇ ਸਹਿਯੋਗ ਨਾਲ ਨੇਪਰੇ ਚੜਿਆ|300 ਦੇ ਕਰੀਬ ਵਿਦਿਆਰਥੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ| ਮੁੱਖ ਬੁਲਾਰੇ ਵਜੋਂ ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਸਵਰਨਜੀਤ ਹੁੰਦਲ ਸ਼ਾਮਿਲ ਹੋਏ| ਡਾ. ਹੁੰਦਲ ਨੇ ਆਪਣੇ ਭਾਵਪੂਰਤ ਭਾਸ਼ਣ ਨਾਲ ਇਸ ਧਰਤੀ ਨੂੰ ਬਹੁਤ ਸਾਰੇ ਜੀਵਾਂ ਦਾ ਘਰ ਕਿਹਾ| ਉਹਨਾਂ ਕਿਹਾ ਕਿ ਉਹਨਾਂ ਜੀਵਾਂ ਦੀ ਹੋਂਦ ਅਤੇ ਰਿਹਾਇਸ਼ ਦੀ ਸੁਰੱਖਿਆ ਮਨੁੱਖ ਦੀ ਜ਼ਿੰਮੇਵਾਰੀ ਹੈ| ਬਦਲਦੇ ਮੌਸਮੀ ਹਾਲਾਤ ਵਿਚ ਉਹਨਾਂ ਨੇ ਜੈਵ ਵਿਭਿੰਨਤਾ ਨੂੰ ਸੰਭਾਲਣ ਲਈ ਬਹੁਤ ਸਾਰੇ ਸੁਝਾਅ ਦਿੱਤੇ| ਇਸ ਮੌਕੇ ਪੋਸਟਰ ਬਨਾਉਣ ਅਤੇ ਸਲੋਗਨ ਲਿਖਣ ਦਾ ਮੁਕਾਬਲਾ ਵੀ ਕਰਵਾਇਆ ਗਿਆ|ਡਾ. ਹਰਮੀਤ ਸਿੰਘ ਸਰਲਾਚ ਅਤੇ ਡਾ. ਸਪਨਾ ਠਾਕੁਰ ਠਾਕੁਰ ਦੀ ਅਗਵਾਈ ਵਿਚ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲਿਆ|ਇਸ ਮੌਕੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਜੈਵ ਵਿਭਿੰਨਤਾ ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੱਤਾ| ਇਸ ਮੁਕਾਬਲੇ ਦੇ ਜੇਤੂਆਂ, ਜੱਜਾਂ ਅਤੇ ਐੱਨ ਐੱਸ ਐੱਸ ਦੇ ਕੁਆਰਡੀਨੇਟਰਾਂ ਨੂੰ ਇਕ-ਇੱਕ ਪੌਦਾ ਦੇ ਕੇ ਸਨਮਾਨਿਤਕ ਕੀਤਾ ਗਿਆ|ਪੋਸਟਰ ਬਨਾਉਣ ਦੇ ਮੁਕਾਬਲੇ ਵਿਚ ਕੁਮਾਰੀ ਗੁਰਲੀਨ ਕੌਰ, ਕੁਮਾਰੀ ਮਦੀਹਾ ਕਾਦਰੀ ਅਤੇ ਕੁਮਾਰੀ ਚਾਹਤ ਗੁਪਤਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ| ਸਲੋਗਨ ਲ਼ਿਖਣ ਵਿਚ ਕੁਮਾਰੀ ਰਮਨਪ੍ਰੀਤ ਕੌਰ, ਕੁਮਾਰੀ ਮਦੀਹਾ ਕਾਦਰੀ ਅਤੇ ਕੁਮਾਰੀ ਪਵਨੀਤ ਕੌਰ/ਰਿਤੂ ਰਾਜ ਪਰਵੇ ਪਹਿਲੇ ਤਿੰਨ ਸਥਾਨਾਂ ਤੇ ਰਹੇ|ਵਿਭਾਗ ਦੇ ਮੁਖੀ ਡਾ. ਜੀ ਪੀ ਐੱਸ ਢਿੱਲੋਂ ਧੰਨਵਾਦ ਦੇ ਸ਼ਬਦ ਕਹੇ|