ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਨਾਲ ਸੰਬਧਿਤ ਇੱਕ ਮੁਲਜ਼ਮ ਨੂੰ 2 ਨਜਾਇਜ਼ ਪਿਸਟਲਾਂ ਸਮੇਤ ਕੀਤਾ ਕਾਬੂ 

ਪਟਿਆਲਾ, 14 ਅਕਤੂਬਰ 2024 : ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਨਾਲ ਸੰਬਧਿਤ ਇੱਕ ਪੇਸ਼ੇਵਰ ਮੁਲਜ਼ਮ ਨੂੰ 2 ਨਜਾਇਜ਼ ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਏਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਇੰਚਾਰਜ਼ ਸੈਪਸਲ ਸੈੱਲ ਰਾਜਪੁਰਾ ਦੇ ਇੰਸਪੈਕਟਰ ਹੈਰੀ ਬੋਪਾਰਾਏ ਦੀ ਪੁਲਿਸ ਪਾਰਟੀ ਵੱਲੋਂ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਲੋਹਗੜ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜਪੁਰ ਹਾਲ ਵਾਸੀ ਮੋਹਾਲੀ ਨੂੰ ਦੋਂ ਪਿਸਟਲ 32 ਬੋਰ 16 ਜਿੰਦਾ ਕਾਰਤੂਸ 32 ਬੋਰ ਬ੍ਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਪੁਰਤਗਾਲ ਵਿੱਚ ਬੈਠਾ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਹੈਂਡਲ ਕਰਦਾ ਸੀ। ਗੈਂਗਗਸਟਰ ਗੋਲਡੀ ਢਿੱਲੋਂ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਗੋਲਡੀ ਢਿੱਲੋਂ ਨੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਸੈਕਟਰ 05 ਚੰਡੀਗੜ ਵਿਖੇ ਫਿਰੋਤੀ ਲਈ ਫਾਇਰਿੰਗ ਕਰਵਾਈ ਸੀ। ਇਸਤੋਂ ਪਹਿਲਾ ਵੀ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਗੋਲਡੀ ਢਿੱਲੋਂ ਦੇ 2 ਗੁਰਗੇ ਕਾਬੂ ਕੀਤੇ ਗਏ ਸਨ। ਇਸ ਦੌਰਾਨ ਗੋਲਡੀ ਢਿੱਲੋਂ ਵੱਲੋਂ ਸਪੈਸਲ ਸੈੱਲ ਰਾਜਪੁਰਾ ਦੇ ਮੁਲਾਜ਼ਮਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਪਹਿਲਾ ਵੀ ਇੱਕ ਮੁਕੱਦਮਾ ਥਾਣਾ ਜੀਰਕਪੁਰ ਵਿਖੇ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਅਰਸ ਗੋਲਡੀ ਢਿੱਲੋਂ ਦੇ ਕਹਿਣ ਤੇ ਹੀ ਯੂਪੀ ਤੋਂ ਰਾਮਬੀਰੀ ਨਾਮ ਦੀ ਔਰਤ ਤੋਂ ਪਿਸਟਲ ਲੈ ਕੇ ਆਉਂਦਾ ਸੀ, ਜੋਂ ਵੱਖ-ਵੱਖ ਵਾਰਦਾਤਾ ਵਿੱਚ ਵਰਤੇ ਜਾਂਦੇ ਸੀ। ਅਰਸ਼ ਦੀ ਗ੍ਰਿਫਤਾਰੀ ਨਾਲ ਇੱਕ ਅੰਤਰ-ਰਾਜੀ ਸਮੱਗਲਿੰਗ ਨੂੰ ਤੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਇਸ ਤੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਤੋਂ ਹੋਰ ਵੀ ਹਥਿਆਰ ਬ੍ਰਾਮਦ ਹੋਣ ਦੇ ਖੁਲਾਸੇ ਹੋ ਸਕਦੇ ਹਨ।