ਪਾਸਪੋਰਟ ਬਣਾਉਣ ਵਾਲੀ ਸਾਈਟ ਲੋਕਾਂ ਨਾਲ ਖੇਡ ਰਹੀ ਹੈ ਛੁਪਣ ਛੁਪਾਈ : ਰਜਨੀਸ਼ ਚੋਪੜਾ

  • ਕਿਹਾ : ਪਾਸਪੋਰਟ ਦਫ਼ਤਰ 'ਚ ਤੱਤਕਾਲ ਸ਼ਬਦ ਦਾ ਅਰਥ ਦੋ ਮਹੀਨੇ

ਲੁਧਿਆਣਾ, 16 ਜੂਨ : ਪੰਜਾਬ ਵਿੱਚ ਉੱਚ ਸਿੱਖਿਆ ਹਾਸਿਲ ਕਰਨ ਦੇ ਉਦੇਸ਼ ਨਾਲ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਵਿਦੇਸ਼ ਜਾਂਦੇ ਹਨ। ਪਰ ਵਿਦੇਸ਼ ਜਾਣ ਲਈ ਅਗਰ ਕਿਸੇ ਦਸਤਾਵੇਜ਼ ਦੀ ਜਰੂਰਤ ਹੁੰਦੀ ਹੈ ਤਾਂ ਉਹ ਹੈ ਪਾਸਪੋਰਟ। ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਅਹਿਮ ਦਸਤਾਵੇਜ਼ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਐਨਾ ਲੰਬਾ ਕਰ ਦਿੱਤਾ ਹੈ, ਕਿ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਮਾਡਲ ਟਾਊਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਪਾਸਪੋਰਟ ਬਣਾਉਣ ਲਈ ਅਪਲਾਈ ਕਰਨ ਵਾਲੀ ਸਾਈਟ ਦਿਨ ਦੇ ਸਮੇਂ ਆਮ ਪੁਆਇੰਟਮੈਂਟ ਲਈ ਸਾਈਟ ਖੁੱਲ੍ਹ ਦੀ ਨਹੀਂ, ਫਿਰ ਰਾਤ 9 ਵਜੇ ਤੋਂ ਬਾਅਦ ਸਾਈਟ ਤੇ ਲੋਕਾਂ ਨਾਲ ਅੱਖ ਮਚੋਲੀ ਦੀ ਖੇਡ ਸ਼ੁਰੂ ਹੁੰਦੀ ਹੈ ਤੇ ਕਈ ਵਾਰ ਵਾਰ ਕੋਸ਼ਿਸ਼ ਕਰਨ 'ਤੇ ਵੀ ਪੁਆਇੰਟਮੈਂਟ ਨਹੀਂ ਮਿਲਦੀ। ਜਿਸ ਨੂੰ ਲੈਕੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪਾਸਪੋਰਟ ਦੀ ਫੋਟੋ ਖਿਚਵਾਉਣ ਲਈ ਆਮ ਪੁਆਇੰਟਮੈਂਟ ਲਈ ਤਿੰਨ ਤਿੰਨ ਮਹੀਨਿਆਂ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਏਥੇ ਹੀ ਬੱਸ ਨਹੀਂ ਪਾਸਪੋਰਟ ਦਫ਼ਤਰ ਨੇ ਤੱਤਕਾਲ ਸ਼ਬਦ ਦਾ ਅਰਥ ਹੀ ਬਦਲ ਦਿੱਤਾ, ਤੱਤਕਾਲ ਪਾਸਪੋਰਟ ਬਣਾਉਣ ਲਈ ਦੋ ਮਹੀਨਿਆਂ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਆਖਿਰ ਅਜਿਹਾ ਕਿਉਂ, ਜਦ ਕਿ ਦੂਜੇ ਰਾਜਾਂ ਵਿੱਚ  ਤੱਤਕਾਲ ਪਾਸਪੋਰਟ ਇੱਕ ਹਫ਼ਤੇ ਵਿੱਚ ਹੀ ਮਿਲ ਜਾਂਦਾ ਹੈ, ਫਿਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੰਬਾ ਇੰਤਜਾਰ ਕਿਉਂ। ਸ਼੍ਰੀ ਰਜਨੀਸ਼ ਚੋਪੜਾ ਨੇ ਕਿਹਾ ਕਿ ਪਹਿਲਾਂ ਪਹਿਲ ਪੰਜਾਬ ਦੇ ਪਾਸਪੋਰਟ ਚੰਡੀਗੜ੍ਹ ਤੋਂ ਬਣਦੇ ਸੀ, ਪੰਜਾਬ ਵਿੱਚ ਜਿਵੇਂ ਜਿਵੇਂ ਪਾਸਪੋਰਟ ਬਣਾਉਣ ਦੀ ਮੰਗ ਵਧੀ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਪਾਸਪੋਰਟ ਦਫ਼ਤਰ ਖੋਲ੍ਹ ਦਿੱਤੇ। ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਪਾਸਪੋਰਟ ਬਣਾਉਣ ਲਈ ਐਨਾ ਲੰਬਾ ਇੰਤਜਾਰ ਕਰਨਾ ਪੈ ਰਿਹਾ ਹੈ। ਜਦਕਿ ਪਾਸਪੋਰਟ ਬਣਾਉਣ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਮਦਦ ਵੀ ਲਈ ਜਾ ਰਹੀ ਹੈ। ਲੇਕਿਨ ਫਿਰ ਵੀ ਲੰਬਾ ਇੰਤਜਾਰ ਕਰਨਾ ਪੈ ਰਿਹਾ ਹੈ।ਏਥੇ ਹੀ ਬਸ ਨਹੀਂ ਜਦੋਂ ਪਾਸਪੋਰਟ ਬਣਾਉਣ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਈ.ਐੱਫ.ਐੱਸ ਨੂੰ ਮਿਲਣ ਲਈ ਸਾਈਟ 'ਤੇ ਪੁਆਇੰਟ ਲਈ ਸਮਾਂ ਹੀ ਨਹੀਂ ਮਿਲਦਾ। ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਸ਼੍ਰੀ ਚੋਪੜਾ ਨੇ ਮਿਨੀਸਟਰ ਆਫ ਸਟੇਟ ਫਾਰ ਐਕਸਟਰਨਲ ਅਫ਼ੈਰਸ ਸ਼੍ਰੀਮਤੀ ਮੀਨਾਕਸ਼ੀ ਲੇਖੀ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ। ਉਹਨਾਂ ਨੇ ਕੇਂਦਰ ਸਰਕਾਰ ਤੋਂ ਪਾਸਪੋਰਟ ਬਣਾਉਣ ਲਈ ਹੋਣ ਵਾਲੀ ਦੇਰੀ ਲਈ ਵਿਜੀਲੈਂਸ ਜਾਂ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ, ਆਖਰ ਪਾਸਪੋਰਟ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਐਨਾ ਲੰਬਾ ਇੰਤਜਾਰ ਕਿਉਂ ਕਰਨਾ ਪੈ ਰਿਹਾ ਹੈ।