ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਸਕੂਲਾਂ ਵਿਖੇ ਸੈਮੀਨਾਰ ਅਤੇ ਗਤੀਵਿਧੀਆਂ ਦਾ ਆਯੋਜਨ

ਫਾਜ਼ਿਲਕਾ, 8 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਸਿਖਿਆ ਵਿਭਾਗ ਵੱਲੋਂ ਸਕੂਲਾਂ ਵਿਚ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ । ਇਸੇ ਲੜੀ ਵਿਚ ਸਰਕਾਰੀ ਹਾਈ ਸਕੂਲ ਓਡੀਆਂ ਵਿਖੇ ਰੋਡ ਸੇਫਟੀ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ ਮੁੱਖਅਧਿਆਪਕ ਸ਼੍ਰੀ ਸੰਦੀਪ ਸਚਦੇਵਾ ਨੇ ਦਸਿਆ ਕਿ ਇਸ ਸੈਮੀਨਾਰ ਵਿਚ ਫਾਜਿਲਕਾ ਟਰੈਫਿਕ ਪੁਲਿਸ ਮੁੱਖੀ ਬਲਜੀਤ ਸਿੰਘ ਅਤੇ ਰਿਟਾਇਰਡ ਏ ਐਸ.ਅਈ  ਸ. ਜੰਗੀਰ ਸਿੰਘ ਨੇ ਉਚੇਚੇ ਤੋਰ ਤੇ ਪਹੁੰਚ ਕੇ ਟ੍ਰੈਫਿਕ ਨਿਯਮਾਂ ਅਤੇ ਰੋਡ ਸੇਫਟੀ ਬਾਰੇ ਜਾਣਕਾਰੀ  ਦਿੱਤੀ। ਉਨ੍ਹਾਂ ਕਿ ਸਾਨੂੰ ਹਮੇਸ਼ਾ ਸੜਕ ਦੇ ਖੱਬੇ ਹੱਥ ਚਲਣਾ ਚਾਹੀਦਾ ਹੈ ਅਤੇ ਸੜਕੀ ਆਵਜਾਈ ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ । ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋ ਅਤੇ ਚਾਰ ਪਹਿਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਾਰਨੀ ਚਾਹੀਦੀ ਹੈ। ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਹੀ ਕਰਨੀ ਚਾਹੀਦੀ।  ਉਨ੍ਹਾਂ ਨੇ ਜਿਥੇ ਵਖ-ਵੱਖ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਉਥੇ ਉਨ੍ਹਾਂ ਨਿਯਮਾਂ ਨੂੰ ਤੋੜਨ ਨਾਲ ਹੁੰਦੇ ਜੁਰਮਾਨਿਆਂ ਤੇ ਸਜਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਵੀ ਵਿਦਿਆਰਥੀਆ ਨੂੰ ਜਾਣੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਨਾਲ ਸਾਡਾ ਸਰੀਰਕ ਅਤੇ ਮਾਨਸਿਕ ਨੁਕਸਾਨ ਹੁੰਦਾ ਹੈ। ਅੰਤ ਵਿਚ ਸਕੂਲ ਮੁਖ ਅਧਿਆਪਕ ਸ਼੍ਰੀ ਸੰਦੀਪ ਸਚਦੇਵਾਂ ਦੁਆਰਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਸਕੂਲ ਅਮਰਪੁਰਾ ਵਿਖੇ ਰੋਡ ਸੇਫਟੀ ਨੂੰ ਲੈ ਕੇ ਗਤੀਵਿਧੀ ਆਯੋਜਿਤ ਪ੍ਰਿੰਸੀਪਲ ਸ੍ਰੀ ਬ੍ਰਿਜਲਾਲ ਦੀ ਰਹਿਣਨੁਮਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਵਿਖੇ ਰੋਡ ਸੇਫਟੀ ਮਹੀਨਾ ਮਨਾਇਆ ਗਿਆ ਜਿਸ ਵਿੱਚ ਨੋਡਲ ਇੰਚਾਰਜ ਸ੍ਰੀ ਵਿਜੈ ਸਿੰਘ ਸਿੱਧੂ ਦੁਆਰਾ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਅਤੇ ਸੰਕੇਤਾਂ ਬਾਰੇ ਜਾਗਰੂਕ ਕੀਤਾ ਗਿਆ। ਬਾਅਦ ਵਿੱਚ ਭਾਸ਼ਣ ਪ੍ਰਤੀਯੋਗਿਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਪੋਸਟਰਾਂ ਗਹੀਂ ਪਿੰਡ ਅਮਰਪੁਰਾ ਵਿਖੇ ਰੈਲੀ ਕੱਢੀ ਗਈ । ਜਿਸ ਵਿੱਚ ਵਿਦਿਆਰਥੀਆਂ ਦੇ ਨਾਲ ਹਿੰਦੀ ਅਧਿਆਪਕ ਸ੍ਰੀ ਰਤਨ ਲਾਲ ਅਤੇ ਪਲੰਬਿੰਗ ਤੇ ਆਈ.ਟੀ. ਵਿੰਗ ਦੇ ਅਧਿਆਪਕ ਸ੍ਰੀ ਜੋਗਿੰਦਰਪਾਲ ਅਤੇ 'ਸ੍ਰੀ ਅਸ਼ੀਸ਼ ਕੁਮਾਰ ਦਾ ਵੀ ਸਹਿਯੋਗ ਰਿਹਾ।