ਨੂਰੇ ਮਾਹੀ ਦੀ ਯਾਦ 'ਚ ਨਗਰ ਕੀਰਤਨ ਸਜਾਇਆ

ਰਾਏਕੋਟ 8 ਜਨਵਰੀ : ਸ਼ਬਦ ਗੁਰੂ ਗੁਰਮਤਿ ਅਕੈਡਮੀ ਰਾਏਕੋਟ ਵੱਲੋਂ ਬਾਬਾ ਹਰਜੀਤ ਸਿੰਘ ਸਰਬ ਧਰਮ ਸੇਵਾ ਸੰਸਥਾ ਦੇ ਸਰਪ੍ਰਸਤ ਬਾਬਾ ਰਘਵੀਰ ਸਿੰਘ ਰਾਏਕੋਟ ਅਤੇ ਨਾਨਕਸਰ ਕੁਟੀਆ ਵਿਰਕਾ ਵਾਲਿਆਂ ਦੇ ਸਹਿਯੋਗ ਨਾਲ ਨੂਰੇ ਮਾਹੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਸਰਹੰਦ ਦੇ ਖ਼ਬਰਨਾਮੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸ੍ਰੀ ਫਤਹਿਗੜ ਸਾਹਿਬ ਸਰਹੰਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਰੰਭਿਆ ਪੰਜ ਰੋਜ਼ਾ ਨਗਰ-ਕੀਰਤਨ ਗੁਰੂਦੁਆਰਾ ਮੰਜੀ ਸਾਹਿਬ, ਗੁਰੂਦੁਆਰਾ ਰਾੜਾ ਸਾਹਿਬ, ਗੁਰੂਦੁਆਰਾ ਸਾਹਿਬ ਭੈਣੀ ਦਰੇੜਾ ਹੁੰਦਾ ਹੋਇਆ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਪੁੱਜਣ ਉਪਰੰਤ ਸਮਾਪਤ ਹੋਇਆ। ਨਗਰ ਕੀਰਤਨ ਦਾ ਵਖ ਵਖ ਪੜਾਵਾ ਤੇ ਸੰਗਤਾ ਵੱਲੋ ਸੁਆਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸਰਬ ਧਰਮ ਸੇਵਾ ਸੰਸਥਾ ਦੇ ਕੀਰਤਨੀ ਜਥਿਆ ਵੱਲੋ ਸੰਗਤਾ ਨੂੰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਰਪੰਚ ਬੀਬੀ ਬਲਜੀਤ ਕੌਰ ਭੈਣੀ ਦਰੇੜਾ ,ਭਾਈ ਸੁਖਦੇਵ ਸਿੰਘ, ਜਗਤਾਰ ਸਿੰਘ ,ਸਿੰਗਾਰਾ ਸਿੰਘ, ਬਲਜੀਤ ਸਿੰਘ, ਪ੍ਰੇਮ ਸਿੰਘ, ਅਮਰੀਕ ਸਿੰਘ, ਈਸ਼ਰ ਸਿੰਘ, ਜਗਸੀਰ ਸਿੰਘ, ਜੱਸਾ ਸਿੰਘ, ਬਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਰ ਸਨ।