ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੱਕ ਭਾਈ ਕਾ ਵਿਖੇ ਨਗਰ ਕੀਰਤਨ ਸਜਾਇਆ

ਰਾਏਕੋਟ, 15 ਅਪ੍ਰੈਲ (ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਚੱਕ ਭਾਈ ਕਾ ਵਿਖੇ ਖਾਲਸੇ ਦੇ ਸਾਜਨਾ ਦਿਵਸ ਨੂੰ ਮੁੱਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਹੋਈ ਅਤੇ ਪਿੰਡ ਵਿੱਚ ਵੱਖ ਵੱਖ ਪੜਾਵਾਂ ਦੀ ਪ੍ਰਕਰਮਾ ਉਪਰੰਤ ਨਗਰ ਕੀਰਤਨ ਦੀ ਸਮਾਪਤੀ ਹੋਈ। ਨਗਰ ਕੀਰਤਨ ਦੌਰਾਨ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜਥਾ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਸਾਧੂ ਸਿੰਘ ਚੱਕ ਭਾਈ ਕਾ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ, ਸਰਪੰਚ ਚਰਨਜੀਤ ਕੌਰ ਸਿੱਧੂ,ਬਾਬਾ ਕੁਲਵੰਤ ਸਿੰਘ ਕੰਤਾ, ਸਾਬਕਾ ਪੰਚ ਬਲਵਿੰਦਰ ਸਿੰਘ, ਹਰਮਿੰਦਰ ਸਿੰਘ ਚਹਿਲ, ਅਮਰਜੀਤ ਸਿੰਘ ਪੰਚ,ਸੁਰਿੰਦਰ ਸਿੰਘ ਪੰਚ, ਗੁ.ਪ੍ਰ.ਕ.ਦੇ ਪ੍ਰਧਾਨ ਪ੍ਰਧਾਨ ਨੰਬਰਦਾਰ ਕਿਰਪਾਲ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਰਾਏ, ਖਜ਼ਾਨਚੀ ਸੁਖਮਿੰਦਰ ਸਿੰਘ ਰਾਏ, ਸਾਬਕਾ ਸਰਪੰਚ ਤੇਜਵੰਤ ਸਿੰਘ ਹੇਹਰ, ਬਲਵਿੰਦਰ ਸਿੰਘ ਸੋਹਲ,ਗੁਰਤੇਜ ਸਿੰਘ ਚਹਿਲ, ਨੰਬਰਦਾਰ ਅੰਮ੍ਰਿਤਪਾਲ ਸਿੰਘ ਰਾਏ, ਅਮਰੀਕ ਸਿੰਘ ਰਾਜ, ਨਛੱਤਰ ਸਿੰਘ ਮੱਲੂ,ਹਰਨੇਕ ਸਿੰਘ ਪ੍ਰਧਾਨ ਗੁ.ਪ੍ਰ. ਕ. ਬਾਬਾ ਜੀਵਨ ਸਿੰਘ, ਜੰਗ ਸਿੰਘ ਫੌਜੀ, ਬਲਵੀਰ ਸਿੰਘ ਸਿੱਧੂ,ਗਿਆਨੀ ਜਸਪਾਲ ਸਿੰਘ ਛੀਨੀਵਾਲ ਕਲਾਂ,ਗੁਰਪ੍ਰੀਤ ਸਿੰਘ ਰਾਏ ,ਸੋਹਣਜੀਤ ਸਿੰਘ ਚੀਮਾਂ, ਨੰਬਰਦਾਰ ਭਾਗ ਸਿੰਘ, ਟਰਾਂਸਪੋਰਟਰ ਦਰਸ਼ਨ ਸਿੰਘ ਸਰਾਂ, ਏ ਐਸ ਆਈ ਜਸਵੀਰ ਸਿੰਘ ਰਾਏ, ਮਾਸਟਰ ਅਮਰਜੀਤ ਸਿੰਘ ਰਾਏ, ਮਾਸਟਰ ਗੁਰਚਰਨ ਸਿੰਘ ਮੰਡੇਰ, ਪੰਚ ਜਗਸੀਰ ਸਿੰਘ ਰਾਏ, ਸਾਬਕਾ ਪੰਚ ਪਰਮਜੀਤ ਸਿੰਘ ਰਾਏ, ਜੁਗਰਾਜ ਸਿੰਘ ਚਹਿਲ, ਨੰਬਰਦਾਰ ਗੁਰਮੇਲ ਸਿੰਘ, ਹਰਦੇਵ ਸਿੰਘ ਦੇਬੀ ਸਿੱਧੂ,  ਰਘਵਿੰਦਰ ਸਿੰਘ ਸਿੱਧੂ, ਸੁਖਮੰਦਰ ਸਿੰਘ ਪਾਲਾ ਰਾਏ ਆਦਿ ਆਗੂ ਹਾਜ਼ਰ ਸਨ।