ਸੀਜੀਸੀ ਲਾਂਡਰਾਂ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਲਾਂਡਰਾਂ, 5 ਮਈ : ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾਂ ਵੱਲੋਂ ਐਸੋਸੀਏਸ਼ਨ ਆਫ਼ ਫਾਰਮਾਸਿਊਟੀਕਲ ਟੀਚਰਜ਼ ਆਫ਼ ਇੰਡੀਆ (ਏਪੀਟੀਆਈ) ਦੇ ਸਹਿਯੋਗ ਨਾਲ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਹ ਕਾਨਫਰੰਸ ‘ਇੰਡਸਟਰੀ ਡ੍ਰਾਈਵਡ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ: ਕਰੰਟ ਟਰੈਂਡਜ਼ ਐਂਡ ਪ੍ਰੋਸਪੈਕਟਸ 2023’ਵਿਸ਼ੇ  ’ਤੇ ਆਧਾਰਿਤ ਰਹੀ। ਇਸ ਪ੍ਰੋਗਰਾਮ ਵਿੱਚ 500 ਤੋਂ ਵੱਧ ਡੈਲੀਗੇਟਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਕਾਨਫਰੰਸ ਮੌਕੇ ਪ੍ਰੁਮੱੁਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਉਦਯੋਗ ਮਾਹਰਾਂ ਲਈ ਭਾਸ਼ਣ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਡੈਲੀਗੇਟਸ ਨੇ ਕਾਗਜ਼ੀ, ਓਰਲ ਅਤੇ ਪੋਸਟਰ ਪੇਸ਼ਕਾਰੀਆਂ ਜ਼ਰੀਏ ਕਾਨਫਰੰਸ ਦੇ ਵਿਸ਼ੇ ਮੁਤਾਬਿਕ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ 150 ਤੋਂ ਵੱਧ ਪੇਪਰਾਂ ਦੀ ਪੇਸ਼ਕਾਰੀ ਕੀਤੀ ਗਈ। ਕਾਨਫਰੰਸ ਦਾ ਮੁੱਖ ਉਦੇਸ਼ ਫਾਰਮਾਸਿਊਟੀਕਲ ਖੋਜ ਦੇ ਖੇਤਰ ਵਿੱਚ ਕੀਤੀ ਗਈ ਨਵੀਨਤਮ ਤਰੱਕੀ ਦੇ ਨਾਲ-ਨਾਲ ਫਾਰਮਾ ਉਦਯੋਗ ਵਿੱਚ ਪ੍ਰਚਲਿਤ ਮੌਜੂਦਾ ਰੁਝਾਨਾਂ ਬਾਰੇ ਚਰਚਾ ਕਰਨਾ ਸੀ। ਇਸ ਕਾਨਫਰੰਸ ਨੇ ਆਉਣ ਵਾਲੇ ਸਮੇਂ ਵਿੱਚ ਫਾਰਮੇਸੀ ਸਿੱਖਿਆ ਦੀ ਗੁਣਵੱਤਾ ਵਧਾਉਣ ਨਾਲ ਪੈਣ ਵਾਲੇ ਇਸ ਦੇ ਪ੍ਰਭਾਵਾਂ ਬਾਰੇ ਸਮਝ ਪ੍ਰਦਾਨ ਕੀਤੀ ਜੋ ਕਿ ਵਿਿਦਆਰਥੀਆਂ ਨੂੰ ਨਵੀਨਤਮ ਉਦਯੋਗ ਦੀਆਂ ਜ਼ਰੂਰਤਾਂ ਮੁਤਾਬਿਕ ਸਿਖਲਾਈ ਦੇਣ ਵਿੱਚ ਮਦਦ ਕਰੇਗੀ ਜਿਸ ਨਾਲ ਉਨ੍ਹਾਂ ਦੇ ਕਰੀਅਰ ਦੇ ਮੌਕੇ ਖੁਲ੍ਹਣਗੇ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਡਾ.ਪੀਐਲ ਸ਼ਰਮਾ, ਪ੍ਰੋਫੈਸਰ ਐਮਰੀਟਸ, ਪੀਜੀਆਈਐਮਈਆਰ, ਚੰਡੀਗੜ੍ਹ, ਮੁੱਖ ਮਹਿਮਾਨ ਵਜੋਂ ਪਹੰੁਚੇ ਅਤੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਡਾ.ਦੁਲਾਲ ਪਾਂਡਾ, ਡਾਇਰੈਕਟਰ, ਐੱਨਆਈਪੀਈਆਰ, ਮੋਹਾਲੀ, ਡਾ.ਪੀਐਨ ਹਰੀਸ਼ਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਗੁਲਸ਼ਨ ਕੁਮਾਰ ਬਾਂਸਲ, ਪ੍ਰਧਾਨ, ਏਪੀਟੀਆਈ ਪੰਜਾਬ, ਡਾ.ਸੁਰੇਸ਼, ਸਕੱਤਰ, ਏਪੀਟੀਆਈ ਪੰਜਾਬੀ ਆਦਿ ਨੇ ਆਪਣੀ ਹਾਜ਼ਰੀ ਲਗਵਾਈ। ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਨ ਵਾਲੇ ਮਾਹਿਰ ਬੁਲਾਰਿਆਂ ਵਿੱਚ ਡਾ ਤਮਸ ਸੋਹਜਦਾ, ਕਾਰਬੋਹਾਈਡ, ਹੰਗਰੀ, ਡਾ.ਨਰਿੰਦਰ ਵਰਮਾ, ਪ੍ਰੋਜੈਕਟ ਮੈਨੇਜਰ ਗਲੋਬਲ ਐਕਸਟਰਨਲ, ਲੰਡਨ, ਯੂਕੇ, ਡਾ.ਨੀਰਜ ਫੁਲੋਰੀਆ, ਪ੍ਰੋਫੈਸਰ, ਏਆਈਐਮਐਸਟੀ, ਮਲੇਸ਼ੀਆ, ਸ੍ਰੀ ਕਪਿਲ ਧੀਮਾਨ, ਅਸਿਸਟੈਂਟ ਡਰੱਗ ਕੰਟਰੋਲਰ, ਹਿਮਾਚਲ ਪ੍ਰਦੇਸ਼, ਸ਼੍ਰੀ ਰਾਜੇਸ਼ ਭੱਲਾ, ਕੁਆਲਿਟੀ ਹੈੱਡ ਮੈਨੇਜਰ, ਸਨ ਫਾਰਮਾ, ਡਾ.ਪ੍ਰਹਿਲਾਦ ਸਿੰਘ ਮਾਨ, ਕੁਆਲਿਟੀ ਕੰਪਲਾਇੰਸ ਡਾਇਰੈਕਟਰ, ਰੈਕਿਟ ਬੈਂਕੀਸਰ, ਡਾ.ਆਰਕੇ ਸਿੰਘ, ਮੀਤ ਪ੍ਰਧਾਨ, ਮੋਰਪੇਨ ਲੈਬਾਰਟਰੀਜ਼ ਲਿਮਟਿਡ, ਡਾ.ਅਨਿਲ ਕੁਮਾਰ ਸ਼ਰਮਾ, ਵਾਈਸ ਪ੍ਰੈਜ਼ੀਡੈਂਟ, ਐਮਿਲ ਫਾਰਮਾਸਿਊਟੀਕਲਜ਼, ਡਾ.ਯੋਗੇਸ਼ਵਰ ਬਛਾਵ ਅਤੇ ਸ਼੍ਰੀ ਵਿਪੁਲ ਗੁਪਤਾ, ਹੈਡ-ਰੈਗੂਲੇਟਰੀ ਮਾਮਲੇ, ਰੋਸ਼ੇ ਫਾਰਮਾਸਿਊਟੀਕਲਜ਼ ਆਦਿ ਸ਼ਾਮਲ ਸਨ। ਇਸ ਅੰਤਰਰਾਸ਼ਟਰੀ ਕਾਨਫਰੰਸ ਦੀ ਸਮਾਪਤੀ ਮੌਕੇ ਡਾ.ਸੌਰਭ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ, ਸੀਸੀਪੀ, ਸੀਜੀਸੀ ਲਾਂਡਰਾਂ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਨਾਲ ਹੀ ਓਰਲ ਅਤੇ ਪੋਸਟਰ ਪੇਸ਼ਕਾਰੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਸਰਵੋਤਮ ਪੋਸਟਰ ਪੇਸ਼ਕਾਰੀ ਦੇ ਤਿੰਨ ਜੇਤੂਆਂ ਵਿੱਚ ਕ੍ਰਮਵਾਰ ਕਰਿਸ਼ਮਾ ਠਾਕੁਰ, ਯੂਆਈਪੀਐੱਸ, ਪੰਜਾਬ ਯੂਨੀਵਰਸਿਟੀ, ਹਰਸ਼ਪ੍ਰੀਤ ਸਿੰਘ, ਸੀਸੀਪੀ, ਸੀਜੀਸੀ ਲਾਂਡਰਾਂ ਅਤੇ ਜੀਜੀਐੱਸਸੀਪੀ, ਯਮੁਨਾਨਗਰ ਤੋਂ ਵੰਸ਼ ਸ਼ਾਮਲ ਸਨ। ਇਸੇ ਤਰ੍ਹਾਂ ਓਰਲ ਪੇਸ਼ਕਾਰੀ ਵਿੱਚ ਵਾਈਬੀ ਚੌਹਾਨ ਕਾਲਜ ਆਫ਼ ਫਾਰਮੇਸੀ, ਔਰੰਗਾਬਾਦ ਤੋਂ ਪ੍ਰੀਤੀ ਅਤੇ ਏਆਈਐਮਐਸਟੀ ਯੂਨੀਵਰਸਿਟੀ, ਮਲੇਸ਼ੀਆ ਤੋਂ ਸ਼ਾਲਿਨੀ ਅਤੇ ਯੋਗਿਨੀ ਨੂੰ ਜੇਤੂ ਐਲਾਨਿਆ ਗਿਆ।