ਇੰਡੀਅਨ ਸਵੱਛਤਾ ਲੀਗ ਮੁਹਿੰਮ ਤਹਿਤ ਸਫ਼ਾਈ ਸੇਵਕਾਂ ਲਈ ਬੀਮਾ ਯੋਜਨਾ ਅਤੇ ਸਿਹਤ ਜਾਂਚ ਕੈਂਪ ਦਾ ਆਯੋਜਨ

  • ਸਵੱਛ ਭਾਰਤ ਮਿਸ਼ਨ ’ਤੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਕੀਤਾ ਪ੍ਰੇਰਿਤ

ਮਾਨਸਾ, 22 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਕਾਰਜਸਾਧਕ ਅਫਸਰ ਸ਼੍ਰੀ ਬਿਪਨ ਕੁਮਾਰ ਦੀ ਅਗਵਾਈ ਵਿੱਚ ਇੰਡੀਅਨ ਸਵੱਛਤਾ ਲੀਗ 2.0 ਮੁਹਿੰਮ ਤਹਿਤ ਸਫਾਈ ਸੇਵਕਾਂ ਲਈ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਸਿਹਤ ਚੈਕਿੰਗ ਕੈਂਪ ਦਾ ਆਯੋਜਨ ਸਥਾਨਕ ਸੈਟਰਲ ਪਾਰਕ ਮਾਨਸਾ ਵਿਖੇ ਕੀਤਾ ਗਿਆ।  ਇਸ ਕੈਂਪ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਫਾਈ ਸੇਵਕਾਂ ਦਾ ਚੈੱਕ–ਅੱਪ ਕਰਕੇ ਮੌਕੇ ’ਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਜਿੰਨ੍ਹਾਂ ਵਰਕਰਾਂ ਨੂੰ ਲੈਬ ਟੈਸਟ ਦੀ ਜਰੂਰਤ ਸੀ ਉਨ੍ਹਾਂ ਨੂੰ ਮੌਕੇ ’ਤੇ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਉਨ੍ਹਾਂ ਦਾ ਮੁਫ਼ਤ ਟੈਸਟ ਹੋਵੇਗਾ। ਇਸ ਦੌਰਾਨ ਜ਼ਿਲ੍ਹਾ ਲੀਡ ਮੈਨੇਜਰ ਵੱਲੋਂ ਵਰਕਰਾਂ ਦੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਫਾਰਮ ਭਰਵਾਏ ਗਏ। ਇਸ ਦੌਰਾਨ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਵਿਜੇ ਕੁਮਾਰ ਵੱਲੋਂ ਵਰਕਰਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਟੀਮ ਵੱਲੋਂ ਸਵੱਛ ਭਾਰਤ ਮਿਸ਼ਨ ’ਤੇ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਸਫਾਈ ਪ੍ਰਤੀ ਆਪਣੀਆਂ ਜਿੰਮੇਵਾਰੀ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਆਪਾਂ ਆਪਣੇ ਆਲੇ–ਦੁਆਲੇ ਨੂੰ ਸਾਫ-ਸੁਥਰਾ ਰੱਖ ਸਕਦੇ ਹਾਂ, ਕੂੜੇ ਨੂੰ ਗਿੱਲਾ–ਸੁੱਕਾ ਅਲੱਗ–ਅਲੱਗ ਰੱਖ ਕੇ ਪ੍ਰੋਸੈਸ ਕੀਤਾ ਜਾ ਸਕਦਾ ਹੈ। ਕੈਂਪ ਵਿੱਚ ਸੈਨੇਟਰੀ ਸੁਪਰਵਾਇਜਰ ਸ੍ਰੀ ਤਰਸੇਮ ਸਿੰਘ, ਸੀ.ਐੱਫ ਜਸਵਿੰਦਰ ਸਿੰਘ, ਗਗਨਦੀਪ, ਹਰਪਿੰਦਰ ਸਿੰਘ ਸੁਪਰਵਾਇਜਰ ਸੈਟਰਲ ਪਾਰਕ, ਮੋਟੀਵੇਟਰ ਕਿਰਨਦੀਪ, ਸੁਖਪਾਲ ਕੌਰ, ਪ੍ਰਦੀਪ ਕੌਰ, ਕਮਲਦੀਪ ਕੌਰ ਅਤੇ ਹਰਪ੍ਰੀਤ ਕੌਰ ਮੌਜੂਦ ਸਨ।