ਸਿਹਤ ਵਿਭਾਗ ਮੋਗਾ ਵੱਲੋਂ "ਆਯੂਸ਼ਮਾਨ ਭਵ" ਮੁਹਿੰਮ ਤਹਿਤ ਸਿਹਤ ਮੇਲਿਆਂ ਦਾ ਆਯੋਜਨ

  • ਮਾਹਰ ਡਾਕਟਰਾਂ ਜਰੀਏ ਸੈਂਕੜੇ ਮਰੀਜਾਂ ਨੇ ਉਠਾਇਆ ਮੁਫ਼ਤ ਸਿਹਤ ਜਾਂਚ ਦਾ ਲਾਭ
  • ਸਿਹਤ ਅਧਿਕਾਰੀਆਂ ਵੱਲੋਂ ਸਿਹਤ ਵਿਭਾਗ ਦੀਆਂ ਲਾਹੇਵੰਦ ਸਕੀਮਾਂ ਬਾਰੇ ਵੀ ਫੈਲਾਈ ਜਾਗਰੂਕਤਾ

ਮੋਗਾ 24 ਸਤੰਬਰ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਤੋਂ ਪ੍ਰਾਪਤ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ  ਸਿੰਘ ਦੇ  ਹੁਕਮਾਂ ਮੁਤਾਬਿਕ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ "ਆਯੂਸ਼ਮਾਨ ਭਵ" ਮੁਹਿੰਮ ਤਹਿਤ ਸਿਹਤ  ਮੇਲੇ ਆਯੋਜਿਤ ਕਰਵਾਏ ਜਾ ਰਹੇ ਹਨ। ਸਿਵਲ ਸਰਜਨ ਮੋਗਾ ਡਾ ਰਜੇਸ਼ ਅੱਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਸਿਹਤ ਕੇਂਦਰਾਂ ਜਿਵੇਂ ਕਿ ਸੀ.ਐਚ .ਸੀ ਢੁੱਡੀਕੇ, ਡਰੋਲੀ ਭਾਈ, ਬਾਘਾਪੁਰਾਣਾ ਵਿੱਚ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਗਿਆ । ਸਿਹਤ ਮੇਲੇ ਵਿੱਚ ਵੱਖ ਵੱਖ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਸਿਹਤ  ਵਿਭਾਗ  ਦੇ  ਅਧਿਕਾਰੀਆਂ ਵੱਲੋ ਮਰੀਜ਼ਾਂ ਨੂੰ ਸਿਹਤ  ਸਕੀਮਾਂ  ਬਾਰੇ ਵੀ ਜਾਗਰੂਕ ਕੀਤਾ ਜਾ  ਰਿਹਾ। ਸੈਂਕੜੇ ਮਰੀਜ਼ਾਂ ਨੇ ਮਾਹਿਰ ਡਾਕਟਰਾਂ ਜਰੀਏ ਮੁਫ਼ਤ ਸਿਹਤ ਚੈੱਕਅਪ ਦਾ ਲਾਭ ਉਠਾਇਆ।  ਉਹਨਾਂ ਦੱਸਿਆ ਕਿ ਪੰਜਾਬ ਦੇ ਸਿਹਤ ਤੇ  ਪਰਿਵਾਰ  ਭਲਾਈ ਮੰਤਰੀ  ਡਾ. ਬਲਬੀਰ ਸਿੰਘ ਜੀ ਦਾ ਇਹ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਲੋਕਾਂ ਨੂੰ ਉਹਨਾ ਦੇ ਘਰਾਂ ਦੇ ਨੇੜੇ ਮਾਹਰ ਡਾਕਟਰਾਂ ਦੀਆ ਸੇਵਾਵਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਨੂੰ ਅਗਲੇਰੇ ਇਲਾਜ ਲਈ ਉੇਚੇਰੀ ਸਿਹਤ ਸੰਸਥਾ ਵਿੱਚ ਭੇਜਿਆ ਜਾ ਰਿਹਾ ਹੈ। ਇਸ ਮੌਕੇ   ਸੀਨੀਅਰ ਮੈੇਡੀਕਲ ਅਫਸਰ ਡਾ. ਸੁਰਿੰਦਰ  ਸਿੰਘ ਢੁਡੀਕੇ , ਡਾ ਨਿਸ਼ਾ ਬਾਂਸਲ ਬਾਘਾਪੁਰਾਣਾ ਅਤੇ ਡਾ. ਸੀਮਾ  ਚੋਪੜਾ ਡਰੋਲੀ  ਭਾਈ ਨੇ ਦੱਸਿਆ ਕਿ ਇਹਨਾਂ ਸਿਹਤ ਮੇਲਿਆਂ ਵਿੱਚ ਮਾਹਿਰ  ਡਾਕਟਰਾਂ  ਵੱਲੋ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ ਅਤੇ ਮਰੀਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੈੱਕ ਕੀਤਾ। ਸਿਹਤ ਮੇਲੇ ਦੌਰਾਨ ਮੈਡੀਸਨ, ਸਰਜਰੀ, ਅੱਖਾਂ ਦੇ ਮਾਹਿਰ ,ਔਰਤ ਰੋਗਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ, ਨੱਕ ਕੰਨ ਗਲਾ,ਦੰਦਾਂ ਦੇ ਮਾਹਿਰ ਆਦਿ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ। ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕੀਤੇ ਗਏ ਲਾਭਪਾਤਰੀਆਂ ਦੀਆਂ ਆਭਾ ਆਈ.ਡੀ.ਜ਼ ਵੀ ਬਣਾਈਆਂ ਗਈਆਂ। ਐਨ.ਸੀ.ਡੀ. ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ  ਮੌਕੇ  ਸਮੂਹ  ਪੈਰਾਮੈਡੀਕਲ  ਸਟਾਫ  ਤੋਂ ਇਲਾਵਾ ਕੁਲਬੀਰ ਸਿੰਘ  ਢਿੱਲੋਂ,  ਅੰਮ੍ਰਿਤ ਪਾਲ ਸ਼ਰਮਾ, ਨਵਦੀਪ ਸ਼ਰਮਾ ਆਦਿ ਹਾਜ਼ਿਰ ਸਨ।