ਵਿਰੋਧੀ ਪਾਰਟੀਆਂ ਕੋਲ ਮਾਨ ਦੀ ਸਰਕਾਰ ਦੇ ਵਿਰੁੱਧ ਬੋਲਣ ਲਈ ਕੋਈ ਮੁੱਦਾ ਹੀ ਨਹੀਂ : ਕੁਲਵੰਤ ਸਿੰਘ

ਮੋਹਾਲੀ, 15 ਜੂਨ : ਹਲਕਾ ਵਿਧਾਇਕ ਮੋਹਾਲੀ ਵੱਲੋਂ ਪਿੰਡ ਕੰਬਾਲੀ ਨੇੜੇ ਫੇਜ਼ 11 ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਕੋਨੇ ਵਿੱਚ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਉਹ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾ ਕੀਤੇ ਕੰਮਾਂ ਦੇ ਬਾਰੇ ਵਿੱਚ ਵਿਸਥਾਰ ਰਿਪੋਰਟ ਤਿਆਰ ਕਰ ਰਹੇ ਹਨ ਅਤੇ ਸਮਾਜ ਦੇ ਹਰ ਵਰਗ – ਕਿਸਾਨ ਭਾਈਚਾਰਾ , ਦਲਿਤ ਸਮੁਦਾਏ , ਵਿਦਿਆਰਥੀ ਵਰਗ, ਮਜ਼ਦੂਰ ਕਿਰਤੀ-ਕਾਮੇ, ਵਪਾਰੀ ਜਗਤ, ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਕੋਲ ਸਰਕਾਰ ਦੇ ਵਿਰੁੱਧ ਬੋਲਣ ਦੇ ਲਈ ਕੋਈ ਮੁੱਦਾ ਨਹੀਂ ਹੈ, ਵਿਰੋਧੀ ਗਾਹੇ-ਬਗਾਹੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਬਾਰੇ ਵਿਚ ਜਦੋਂ ਵੀ ਕੋਈ ਉਲਟਾ ਸਿੱਧਾ ਬਿਆਨ ਦਿੰਦੇ ਹਨ ਤਾਂ ਲੋਕੀ ਹੀ ਆਪ-ਮੁਹਾਰੇ ਵੀ ਅਗਾਂਹ ਹੋ ਕੇ ਵਿਰੋਧੀਆਂ ਦੇ ਬਿਆਨਾਂ ਦਾ ਜਵਾਬ ਦਿੰਦੇ ਹਨ, ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਲਈ ਨਵੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ । ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਲਗਾਤਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਲਗਾਤਾਰ ਕਰਦੀ ਰਹੇਗੀ, ਇਸ ਮੌਕੇ ਤੇ ਮੋਹਾਲੀ ਕਾਰਪੋਰੇਸ਼ਨ ਦੇ ਕਮਿਸ਼ਨਰ ਨਵਜੋਤ ਕੌਰ, ਐਸ.ਈ. ਬੱਤਾ,ਹਰਸ਼੍ਪ੍ਰੀਤ ਕੰਬਾਲੀ, ਗੱਗੂ ਕੰਬਾਲੀ,ਅਮਨਦੀਪ ਕੰਬਾਲੀ,ਦਵਿੰਦਰ ਸਿੰਘ ਕੰਬਾਲੀ,ਬਹਾਦਰ ਸਿੰਘ ਕੰਬਾਲੀ,,ਅਮਰਜੀਤ ਸਿੰਘ ,ਕੁਲਦੀਪ ਸਿੰਘ ਦੂੰਮੀ, ਆਰ.ਪੀ.ਸ਼ਰਮਾ,ਹਰਮੇਸ਼ ਸਿੰਘ ,ਕੈਪਟਨ ਕਰਨੈਲ ਸਿੰਘ ਡਾ. ਰਵਿੰਦਰ ਸਿੰਘ ਅਤੇ ਗਮਾਡਾ ਦੇ ਅਧਿਕਾਰੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।