ਵਿਰੋਧੀਆ ਨੂੰ ਡਿਬੇਟ 'ਚ ਸ਼ਾਮਿਲ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ : ਬੱਸਣ 

ਮੁੱਲਾਂਪੁਰ ਦਾਖਾ 2 ਨਵੰਬਰ (ਸਤਵਿੰਦਰ ਸਿੰਘ ਗਿੱਲ) : ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਰੱਖੀ ਗਈ 1 ਨਬੰਵਰ ਦੀ ਡੀਬੇਟ ਜੋ ਕਿ ਪੀ ਏ ਯੂ ਦੇ ਵਿੱਚ ਹੋ ਰਹੀ ਸੀ ਜਿਸ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਡੀਬੇਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ ਸੀ ਪਰ ਅੱਜ ਇਸ ਡੀਬੇਟ ਦੇ ਵਿੱਚ ਨਾ ਪਹੁੰਚ ਕੇ ਪਿਛਲੇ ਸਮੇ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ ਸ. ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਵਿਰੋਧੀ ਪਾਰਟੀ ਦੇ ਨੁਮਾਦਿਆਂ ਨੂੰ ਡੀਬੇਟ ਦਾ ਹਿੱਸਾ ਬਣ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਪਰ ਹੁਣ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਤੇ ਮੁੱਖ ਮੰਤਰੀ ਪੰਜਾਬ ਵੱਲੋ ਸਬੂਤਾਂ ਸਮੇਤ ਪੇਪਰ ਲੋਕਾਂ ਦੀ ਕਚਿਹਰੀ ਦੇ ਵਿੱਚ ਰੱਖਣ ਦੇ ਲਈ ਕੀਤੇ ਉੱਦਮ ਦੇ ਲਈ ਸਲਾਘਾਂ ਕੀਤੀ ਗਈ ਤੇ ਆਉਣ ਵਾਲੇ ਸਮੇ ਦੇ ਵਿੱਚ ਏਸੇ ਤਰਾਂ ਹੀ ਗਲਤ ਕੰਮਾਂ ਦਾ ਪਰਦਾ ਫਾਸ਼ ਕਰਨ ਦੀ ਸਮੂਹ ਪੰਜਾਬ ਨਿਵਾਸੀਆਂ ਨੂੰ ਉਮੀਦ ਰੱਖਣੀ ਚਾਹੀਦੀ ਹੈ।