ਤਹਿਸੀਲ ਕੰਪਲੈਕਸ ਜਗਰਾਓ 'ਚ ਟੱਕ ਸ਼ਾਪ ਨੂੰ ਠੇਕੇ 'ਤੇ ਦੇਣ ਲਈ ਖੁੱਲੀ ਬੋਲੀ 30 ਜੁਲਾਈ ਨੂੰ

ਜਗਰਾਓ, 25 ਜੁਲਾਈ 2024 : ਉਪ-ਮੰਡਲ ਮੈਜਿਸਟ੍ਰੇਟ ਜਗਰਾਓ, ਗੁਰਬੀਰ ਸਿੰਘ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ, ਜਗਰਾਓ ਵਿਖੇ ਟੱਕ ਸ਼ਾਪ ਨੂੰ ਸਾਲ 2024-25 (01/08/2024 ਤੋਂ 31/03/2025) ਲਈ ਬੋਲੀ ਰਾਹੀਂ ਠੇਕੇ 'ਤੇ ਦਿੱਤਾ ਜਾਣਾ ਹੈ। ਇਹ ਬੋਲੀ ਦਫ਼ਤਰ ਉਪ-ਮੰਡਲ ਮੈਜਿਸਟਰੇਟ, ਜਗਰਾਉਂ ਵਿਖੇ 30 ਜੁਲਾਈ, 2024 ਨੂੰ 12 ਵਜੇ ਕਰਵਾਈ ਜਾਵੇਗੀ। ਐਸ.ਡੀ.ਐਮ. ਕੋਹਲੀ ਨੇ ਦੱਸਿਆ ਕਿ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ। ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 05 ਹਜ਼ਾਰ ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਜਮਾਂ ਕਰਵਾਉਣਾ ਹੋਵੇਗਾ ਜਦਕਿ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਮੌਕੇ 'ਤੇ ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ।

ਕੰਟੀਨ ਲਈ ਸ਼ਰਤਾਂ :

  • ਬੋਲੀ ਦੇਣ ਵਾਲੇ ਕੋਲ ਤਹਿਸੀਲ ਜਗਰਾਓ ਵਿੱਚ ਚਲ/ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ ਮੌਕੇ 'ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ।
  • ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।
  • ਗ੍ਰਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।
  • ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।
  • ਹਰ ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।
  • 01-08-2024 ਤੋਂ 31-03-2025 ਤੱਕ ਦੀ ਬੋਲੀ ਲਈ 50 ਹਜ਼ਾਰ ਰੁਪਏ ਰਾਖਵੀਂ ਕੀਮਤ ਹੋਵੇਗੀ ਜਿੱਥੋਂ ਬੋਲੀ ਸ਼ੁਰੂ ਕੀਤੀ ਜਾਣੀ ਹੈ।