ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ  ਸਿਹਤ ਵਿਭਾਗ ਦੇ  ਅਧਿਕਾਰੀ ਅਤੇ ਕਰਮਚਾਰੀ - ਡਾਕਟਰ ਕਵਿਤਾ

ਅਬੋਹਰ 23 ਫਰਵਰੀ : ਫਾਜ਼ਿਲਕਾ ਸਿਹਤ ਵਿਭਾਗ ਵੱਲੋ ਸਮੇਂ ਸਮੇਂ ‘ਤੇ ਹਸਪਤਾਲਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਕਿ ਲੋਕਾ ਨੂੰ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ ਮਿਲ ਸਕੇ । ਇਸੇ ਅਧੀਨ ਫਾਜ਼ਿਲਕਾ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਵਲੋ  ਸੀ ਐੱਚ ਸੀ ਸੀਤੋ ਗੁੰਨੋ  ਵਿਖੇ ਆਮ ਲੋਕਾਂ ਨੁੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਮੁਆਇਨਾ ਕੀਤਾ ਗਿਆ ਅਤੇ ਇਸ ਸੰਬਧੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਿਦਾਇਤਾਂ ਜਾਰੀ ਕੀਤਾਆਂ ਅਤੇ ਸਟਾਫ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਹਸਪਤਾਲ  ਦਾ ਐਮਰਜੰਸੀ ਵਾਰਡ, ਜਰਨਲ ਵਾਰਡ, ਜੱਚਾ-ਬੱਚਾ ਵਿੰਗ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ । ਇਸ ਦੇ ਨਾਲ ਸਟਾਫ ਦੀ ਹਾਜਰੀ, ਸਫ਼ਾਈ, ਸਟਾਕ ਰਜਿਸਟਰ ਆਦਿ ਦੀ ਜਾਂਚ ਕੀਤੀ। ਡਾਕਟਰ ਕਵਿਤਾ ਸਿੰਘ ਵੱਲੋ ਆਪਣੀ ਜਾਂਚ ਦੌਰਾਨ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਲੋਕਾਂ ਨੂੰ ਵੱਧ ਵੱਧ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨਾਲ ਡਾ ਐਡੀਸਨ ਐਰਿਕ, ਅਕਾਊਂਟੈਂਟ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ  ਸੰਜੀਵ ਕੁਮਾਰ ਗਰੋਵਰ , ਕਾਰਜਕਾਰੀ ਐੱਸ  ਐਮ ਓ ਡਾਕਟਰ ਰਵੀ ਬਾਂਸਲ, ਬਲਾਕ ਐਜੂਕੇਸ਼ਨ ਸੁਨੀਲ ਟੰਡਨ ਅਤੇ ਹੋਰ ਸਿਹਤ ਕਰਮੀ ਹਾਜ਼ਰ ਸਨ।