ਖਾਲਸੇ ਦੇ ਸਾਜਨਾ ਦਿਵਸ ਮੌਕੇ ਗੁਰਸ਼ਾਨ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਵਲੋ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

  • ਬੱਚਿਆਂ ਨੂੰ ਕਾਪੀਆਂ ਤੇ ਰਜਿਸਟਰ ਵੰਡੇ ਗਏ

ਮੁੱਲਾਂਪੁਰ ਦਾਖਾ,19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਦੇ ਅਧਿਆਪਕ ਪ੍ਰੀਤਮ ਸਿੰਘ ਦੇ ਬੇਟੇ ਗੁਰਸ਼ਾਨ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਵਲੋ ਪਿੰਡ ਸਵੱਦੀ ਕਲਾਂ ਦੇ ਗੁਰਦਵਾਰਾ ਭਗਤ ਰਵਿਦਾਸ ਜੀ ਦੇ ਵਿੱਚ ਵਿਸਾਖੀ ਦੇ ਦਿਹਾੜੇ ਤੇ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਪ੍ਰੀਤਮ ਸਿੰਘ ਨੇ ਦਸਿਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਪਰਿਵਾਰ ਵਲੋ ਪਹਿਲੀ ਤੋ ਸਤਵੀਂ ਕਲਾਸ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ।ਇਸ ਮੌਕੇ ਸਨਮਾਨ ਪ੍ਰਾਪਤ ਕਰਨ ਵਾਲੇ ਬੱਚੇ ਬੇਹੱਦ ਖ਼ੁਸ਼ ਨਜਰ ਆਏ।  ਇਸ ਸਨਮਾਨ ਸਮਾਰੋਹ ਦੌਰਾਨ  ਬੱਚਿਆਂ ਨੂੰ ਕਾਪੀਆਂ,ਰਜਿਸਟਰ ਅਤੇ ਹੋਰ ਜਰੂਰਤ ਦਾ ਸਮਾਨ ਦਿੱਤਾ ਗਿਆ।ਇਸ ਮੌਕੇ ਅਜਾਇਬ ਸਿੰਘ,ਪ੍ਰਧਾਨ ਕੇਸਰ ਸਿੰਘ,ਮਾ ਉਜਾਗਰ ਸਿੰਘ,ਡਾਕਟਰ ਸੁਦਾਗਰ ਸਿੰਘ,ਮਾ ਰੂੜ ਸਿੰਘ, ਮਾਂ ਬੂੜ ਸਿੰਘ,ਬਲਜਿੰਦਰ ਸਿੰਘ , ਗੁਰਸੇਵਕ ਸਿੰਘ,ਬਲਬੀਰ ਸਿੰਘ ਪੰਚ,ਗੁਰਜੀਤ ਸਿੰਘ,ਮਾ  ਰਸ਼ਪਾਲ ਸਿੰਘ ਅਤੇ ਗਿਆਨੀ ਗੁਰਮੇਲ ਸਿੰਘ ਆਦਿ ਹਾਜ਼ਰ ਸਨ।