78ਵੇਂ ਆਜ਼ਾਦੀ ਦਿਵਸ ਮੌਕੇ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਬੱਚੀਆਂ ਨੇ "ਬੇਕ ਐਂਡ ਸੇਲ"  ਸਟਾਲ ਸਥਾਪਿਤ ਕਰਕੇ ਲੋੜਵੰਦਾਂ ਦੀ ਮਦਦ ਲਈ ਇੱਕਤਰ ਕੀਤੇ ਫੰਡਜ਼

  • ਸਿੱਖਿਅਤ ਅਤੇ ਸੱਭਿਅਤ ਸਮਾਜ ਦੀ ਰਚਨਾ ਦੀ ਕਲਪਨਾ ਲਈ ਗਰੀਬ ਅਤੇ ਲੋੜਵੰਦਾ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਸਮੇਂ ਦੀ ਲੋੜ- ਵਿਧਾਇਕ ਮਾਲੇਰਕੋਟਲਾ
  • ਡਿਪਟੀ ਕਮਿਸ਼ਨਰ ਨੇ ਲੜਕੀਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਹੁਨਰ ਪੈਦਾ ਕਰਨ ਤੇ ਦਿੱਤਾ ਜੋਰ
  • ਸੰਵੇਦਸ਼ੀਲ ਲੋਕ ਹੀ ਸਮਾਜ ਨੂੰ ਨਵੀਂ ਸੋਚ ਦੇਣ ਲਈ ਸਹਾਇਕ- ਐਸ.ਐਸ.ਪੀ

ਮਾਲੇਰਕੋਟਲਾ 16 ਅਗਸਤ 2024 : ਸਥਾਨਿਕ ਮਾਲੇਰਕੋਟਲਾ ਕਲੱਬ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਹੋਣਹਾਰ ਤਿੰਨ ਵਿਦਿਆਰਥਣਾ ਨੇ 78ਵੇਂ ਆਜਾਦੀ ਦਿਵਸ ਮੌਕੇ "ਬੇਕ ਐਂਡ ਸੇਲ" ਸਮਾਜਿਕ ਗਠਜੋੜ ਅਤੇ ਦਾਨ ਦਾਤਾਵਾਂ ਦੇ ਸਹਿਯੋਗ ਨਾਲ ਲੋੜਵੰਦਾ ਦੀ ਮਦਦ ਲਈ ਫੰਡ ਇੱਕਤਰ ਕਰਨ ਦੇ ਮਕਸਦ ਨਾਲ ਸਟਾਲ ਸਥਾਪਿਤ ਕੀਤੀ ਤਾਂ ਜੋ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ । ਜਿਕਰਯੋਗ ਹੈ ਕਿ ਇਹ ਉਪਰਾਲਾ ਜ਼ਿਲ੍ਹੇ ਦੇ ਨਵ ਨਿਯੁਕਤ ਐਸ.ਐਸ.ਪੀ ਸ੍ਰੀ ਗਗਨ ਅਜੀਤ ਸਿੰਘ ਦੀ ਬੇਟੀ ਮਿਸ ਸਾਇਰਾ ਚਾਹਲ ਅਤੇ ਉਨ੍ਹਾਂ ਦੀਆਂ ਦੋ ਸਾਥਣਾਂ ਮਿਸ ਮਹਿਕ ਤੂਰ ਅਤੇ ਹਿਤਾਕਸ਼ੀ ਸਾਂਗਵਾਨ ਨੇ ਮਿਲ ਕੇ ਆਰੰਭਿਆ ਤਾਂ ਜੋ ਮਾਲੇਰਕੋਟਲਾ ਦੇ ਗਰੀਬ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆਂ ਜਾ ਸਕੇ। "ਬੇਕ ਐਂਡ ਸੇਲ" ਸਮਾਗਮ ਵਿੱਚ ਵੱਖ-ਵੱਖ ਰਸੋਈ ਘਰਾਂ ਵੱਲੋਂ ਘਰੇਲੂ ਬਣਾਈਆਂ ਹੋਈਆਂ ਮਿਠਾਈਆਂ, ਕੇਕ, ਅਤੇ ਹੋਰ ਸੁਆਦਿਸ਼ਟ ਖਾਣੇ ਵੇਚਣ ਲਈ ਰੱਖੇ ਗਏ ਸਨ। ਮਾਲੇਰਕੋਟਲਾ ਕਲੱਬ ਮੈਂਬਰਾਂ ਅਤੇ ਹੋਰ ਲੋਕਾਂ ਨੇ ਇਸ ਚੈਰਿਟੀ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੇਵਾ ਦਾ ਜਜਬਾ ਦਰਸਾਇਆ। ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਬੱਚਿਆਂ ਦੀ ਨਵੇਕਲੀ ਪਹਿਲਕਦਮੀ ਤੇ ਵਧਾਈ ਦਿੱਤੀ ਤੇ ਕਿਹਾ ਕਿ ਲੋੜਵੰਦਾ ਦੀ ਬੇਹਤਰੀ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ । ਉਨ੍ਹਾਂ ਨਵੀਂ ਸੋਚ ਲੈ ਕੇ ਚੱਲਣ ਦਾ ਸੱਦਾ ਦਿੰਦਿਆ ਮਾਲੇਰਕੋਟਲਾ ਕਲੱਬ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਗਰੀਬ ਅਤੇ ਲੋੜਵੰਦਾ ਨੂੰ ਪੜ੍ਹਾਈ ਨਾਲ ਜੋੜ ਕੇ ਸਿੱਖਿਅਤ ਅਤੇ ਸਭਿਅੱਤ ਸਮਾਜ ਦੀ ਰਚਨਾ ਦੀ ਕਲਪਨਾ ਕੀਤੀ ਜਾ ਸਕਦੀ ਹੈ। ਵਿਧਾਇਕ ਮਾਲੇਰਕੋਟਲਾ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਨ੍ਹਾਂ ਬੱਚਿਆਂ ਤੋਂ ਲੋੜਵੰਦਾਂ ਦੀ ਮਦਦ ਕਰਨ ਦਾ ਜਜਬਾ ਪੈਦਾ ਕਰਨ ਲਈ ਸੇਧ ਲੈਣੀ ਚਾਹੀਦੀ ਹੈ, ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਇਨ੍ਹਾਂ ਨੌਜਵਾਨ ਬੇਟੀਆਂ ਅਤੇ ਮਾਲੇਰਕੋਟਲਾ ਕਲੱਬ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਲੜਕੀਆਂ ਵਿੱਚ ਹੁਨਰ ਪੈਦਾ ਕਰਨ ਦੀ ਲੋੜ ਹੈ । ਇਨ੍ਹਾਂ ਬੱਚੀਆਂ ਦੇ ਇਸ ਨਵੇਲੇ ਉਪਰਾਲੇ ਦੀ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਔਰਤਾਂ ਦਾ ਸਸ਼ਕਤੀਕਰਨ ਇੱਕ ਅਹਿਮ ਮਾਮਲਾ ਹੈ ਜੋ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਬਹੁਤ ਜ਼ਰੂਰੀ